Saif Ali Khan News: ਸੈਫ਼ ਅਲੀ ਖ਼ਾਨ 'ਤੇ ਹੋਏ ਹਮਲੇ ਨੂੰ ਲੈ ਕੇ ਮੁੰਬਈ ਪੁਲਿਸ ਨੇ ਕੀਤੇ ਵੱਡੇ ਖ਼ੁਲਾਸੇ
Saif Ali Khan News: ਮੁਲਜ਼ਮ ਬੰਗਲਾਦੇਸ਼ੀ ਸੀ ਤੇ ਲੁੱਟ ਦੀ ਨੀਅਤ ਨਾਲ ਘਰ ਵਿਚ ਹੋਇਆ ਸੀ ਦਾਖ਼ਲ
ਮੁੰਬਈ ਪੁਲਿਸ ਨੇ ਸੈਫ਼ ਅਲੀ ਖ਼ਾਨ 'ਤੇ ਹਮਲਾ ਕਰਨ ਵਾਲੇ ਦੋਸ਼ੀ ਬਾਰੇ ਕਈ ਖ਼ੁਲਾਸੇ ਕੀਤੇ ਹਨ। ਪੁਲਿਸ ਨੇ ਐਤਵਾਰ ਸਵੇਰੇ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਕਿਹਾ ਕਿ ਦੋਸ਼ੀ ਬੰਗਲਾਦੇਸ਼ੀ ਹੈ। ਮੁੰਬਈ ਪੁਲਿਸ ਦੇ ਜ਼ੋਨ 9 ਦੇ ਡੀਸੀਪੀ ਦੀਕਸ਼ਿਤ ਗੇਡਮ ਨੇ ਕਿਹਾ, '16 ਜਨਵਰੀ ਨੂੰ ਸਵੇਰੇ 2 ਵਜੇ ਅਭਿਨੇਤਾ ਸੈਫ਼ ਅਲੀ ਖ਼ਾਨ 'ਤੇ ਉਨ੍ਹਾਂ ਦੇ ਘਰ 'ਤੇ ਹਮਲਾ ਕੀਤਾ ਗਿਆ।
ਬਾਂਦਰਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਕੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਦਾ ਨਾਂ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਹੈ ਤੇ ਉਸ ਦੀ ਉਮਰ ਕਰੀਬ 30 ਸਾਲ ਹੈ। ਮੁਲਜ਼ਮ ਚੋਰੀ ਦੀ ਨੀਅਤ ਨਾਲ ਘਰ ਵਿੱਚ ਦਾਖ਼ਲ ਹੋਇਆ ਸੀ।
ਸਾਨੂੰ ਸ਼ੱਕ ਹੈ ਕਿ ਉਹ ਬੰਗਲਾਦੇਸ਼ੀ ਮੂਲ ਦਾ ਹੈ। ਉਸ ਕੋਲ ਕਾਨੂੰਨੀ ਭਾਰਤੀ ਦਸਤਾਵੇਜ਼ ਨਹੀਂ ਹਨ। ਡੀਸੀਪੀ ਦੀਕਸ਼ਿਤ ਗੇਡਮ ਨੇ ਕਿਹਾ, 'ਮੁੱਖ ਤੌਰ 'ਤੇ ਦੋਸ਼ੀ ਬੰਗਲਾਦੇਸ਼ੀ ਹੈ ਅਤੇ ਉਸ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖ਼ਲ ਹੋਣ ਤੋਂ ਬਾਅਦ ਆਪਣਾ ਨਾਂ ਬਦਲ ਲਿਆ ਸੀ। ਹੁਣ ਉਸ ਨੇ ਆਪਣਾ ਮੌਜੂਦਾ ਨਾਂ ਵਿਜੇ ਦਾਸ ਰੱਖ ਲਿਆ ਸੀ। ਉਹ 5-6 ਮਹੀਨੇ ਪਹਿਲਾਂ ਮੁੰਬਈ ਆਇਆ ਸੀ। ਮੁਲਜ਼ਮ ਇੱਕ ਹਾਊਸਕੀਪਿੰਗ ਏਜੰਸੀ ਵਿੱਚ ਕੰਮ ਕਰਦਾ ਸੀ। ਸੈਫ਼ ਅਲੀ ਖ਼ਾਨ ਮਾਮਲੇ 'ਚ ਪੁਲਿਸ ਨੇ ਪ੍ਰੈੱਸ ਕਾਨਫ਼ਰੰਸ 'ਚ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹਿਰਾਸਤ ਵਿੱਚ ਲੈਣ ਦੀ ਮੰਗ ਕੀਤੀ ਜਾਵੇਗੀ।