Delhi Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਆਏ ਬਾਹਰ
Delhi Earthquake News: 2.8 ਮਾਪੀ ਗਈ ਤੀਬਰਤਾ
ਅੱਜ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਦੇ ਅਨੁਸਾਰ, ਭੂਚਾਲ ਸਵੇਰੇ 8:44 ਵਜੇ ਆਇਆ ਅਤੇ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 2.8 ਮਾਪੀ ਗਈ। ਰਾਹਤ ਦੀ ਗੱਲ ਇਹ ਹੈ ਕਿ ਘੱਟ ਤੀਬਰਤਾ ਕਾਰਨ ਭੂਚਾਲ ਦੇ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਭੂਚਾਲ ਦੇ ਦੌਰਾਨ ਅਜਿਹਾ ਕਰਨ ਤੋਂ ਬਚੋ
ਭੂਚਾਲ ਦੇ ਦੌਰਾਨ ਲਿਫ਼ਟ ਦੀ ਵਰਤੋਂ ਨਾ ਕਰੋ।
ਬਾਹਰ ਜਾਣ ਲਈ ਲਿਫ਼ਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
ਜੇਕਰ ਤੁਸੀਂ ਕਿਤੇ ਫਸ ਗਏ ਹੋ, ਤਾਂ ਭੱਜੋ ਨਾ।
ਜੇਕਰ ਤੁਸੀਂ ਕੋਈ ਵਾਹਨ ਚਲਾ ਰਹੇ ਹੋ ਤਾਂ ਉਸ ਨੂੰ ਤੁਰੰਤ ਰੋਕ ਦਿਓ।
ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਪੁਲ ਤੋਂ ਦੂਰ ਸੜਕ ਦੇ ਕਿਨਾਰੇ ਕਾਰ ਨੂੰ ਰੋਕੋ।
ਭੂਚਾਲ ਆਉਣ ਦੀ ਸੂਰਤ ਵਿਚ ਤੁਰੰਤ ਕਿਸੇ ਸੁਰੱਖਿਅਤ ਅਤੇ ਖੁੱਲ੍ਹੇ ਮੈਦਾਨ ਵਿਚ ਜਾਓ।
ਭੂਚਾਲ ਦੀ ਸਥਿਤੀ ਵਿਚ, ਖਿੜਕੀਆਂ, ਅਲਮਾਰੀਆਂ, ਪੱਖੇ ਆਦਿ ਦੇ ਉੱਪਰ ਰੱਖੀ ਭਾਰੀ ਵਸਤੂਆਂ ਤੋਂ ਦੂਰ ਚਲੇ ਜਾਓ।
ਭੂਚਾਲ ਦੀ ਤੀਬਰਤਾ ਕਿਵੇਂ ਮਾਪੀ ਜਾਂਦੀ ਹੈ?
ਰਿਕਟਰ ਸਕੇਲ ਦੀ ਵਰਤੋਂ ਭੂਚਾਲ ਦੀ ਤੀਬਰਤਾ ਨੂੰ ਮਾਪਣ ਲਈ ਕੀਤੀ ਜਾਂਦੀ ਹੈ। ਇਸ ਨੂੰ ਰਿਕਟਰ ਮੈਗਨੀਟਿਊਡ ਟੈਸਟ ਸਕੇਲ ਕਿਹਾ ਜਾਂਦਾ ਹੈ। ਭੂਚਾਲਾਂ ਨੂੰ ਰਿਕਟਰ ਪੈਮਾਨੇ ’ਤੇ 1 ਤੋਂ 9 ਦੇ ਪੈਮਾਨੇ ’ਤੇ ਮਾਪਿਆ ਜਾਂਦਾ ਹੈ। ਭੂਚਾਲ ਨੂੰ ਇਸ ਦੇ ਕੇਂਦਰ ਤੋਂ ਮਾਪਿਆ ਜਾਂਦਾ ਹੈ।