ਫ਼ੌਜ ਨੇ ਕਸ਼ਮੀਰੀਆਂ ਅਤੇ ਪੱਥਰਬਾਜਾਂ ਨੂੰ ਦਿੱਤੀ ਵੱਡੀ ਚਿਤਾਵਨੀ, ਦਿੱਤਾ ਗੋਲੀ ਮਾਰਨ ਦਾ ਹੁਕਮ
14 ਫਰਵਰੀ ਨੂੰ ਜੰਮੂ-ਕਸ਼ਮੀਰ ਵਿਚ ਭਾਰਤੀ ਫੌਜ ਦੇ 44 ਜਵਾਨ ਸ਼ਹੀਦ ਹੋ ਗਏ। ਬੀਤੇ ਦਿਨ ਵੀ ਪੁਲਵਾਮਾ ਵਿਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਦਾ ਵਗਦਾ ...
ਜੰਮੂ-ਕਸ਼ਮੀਰ : 14 ਫਰਵਰੀ ਨੂੰ ਜੰਮੂ-ਕਸ਼ਮੀਰ ਵਿਚ ਭਾਰਤੀ ਫੌਜ ਦੇ 44 ਜਵਾਨ ਸ਼ਹੀਦ ਹੋ ਗਏ। ਬੀਤੇ ਦਿਨ ਵੀ ਪੁਲਵਾਮਾ ਵਿਚ ਫੌਜ ਦੇ 4 ਜਵਾਨ ਸ਼ਹੀਦ ਹੋ ਗਏ। ਸ਼ਹੀਦਾਂ ਦਾ ਵਗਦਾ ਖੂਨ ਵੇਖ ਪੂਰਾ ਭਾਰਤ ਗ਼ੁੱਸੇ ਵਿਚ ਆ ਗਿਆ ਹੈ। ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਅਤੇ ਉਸ ਤੋਂ ਬਾਅਦ ਹੋਏ ਏਨਕਾਉਂਟਰ ਨੂੰ ਲੈ ਕੇ ਅੱਜ ਸੁਰੱਖਿਆ ਬਲਾਂ ਵਲੋਂ ਪ੍ਰੈਸ ਕਾਂਨਫਰੰਸ ਕੀਤੀ ਗਈ।
ਸਾਂਝੀ ਪ੍ਰੈਸ ਕਾਂਨਫਰੰਸ ਵਿਚ Chinar Corps ਦੇ ਲੈਫਟੀਨੈਂਟ ਜਨਰਲ ਕੇ.ਜੀ.ਐਸ ਢਿਲੋਂ ਨੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਬਲਾਂ ਨੇ 100 ਘੰਟੇ ਦੇ ਅੰਦਰ ਪੁਲਵਾਮਾ ਹਮਲੇ ਦੇ ਮਾਸਟਰਮਾਇੰਡ ਕਾਮਰਾਨ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਇੱਥੋਂ ਘਾਟੀ ਦੇ ਪੱਥਰਬਾਜਾਂ ਨੂੰ ਵੀ ਚਿਤਾਵਨੀ ਦਿੱਤੀ। ਸਾਂਝਾ ਪ੍ਰੈਸ ਕਾਂਨਫਰੰਸ ਵਿਚ Chinar Corps ਦੇ ਲੈਫਟੀਨੈਂਟ ਜਨਰਲ ਕੇ.ਜੀ.ਐਸ ਢਿਲੋਂ ਨੇ ਕਿਹਾ ਕਿ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਉੱਤੇ ਨਜ਼ਰ ਰੱਖੀ ਬੈਠੇ ਹਨ। ਜੈਸ਼ ਦੇ ਅਤਿਵਾਦੀਆਂ ਨੇ ਹੀ ਪੁਲਵਾਮਾ ਵਿਚ ਅਤਿਵਾਦੀ ਹਮਲਾ ਕੀਤਾ ਸੀ।
ਅਸੀਂ ਪੁਲਵਾਮਾ ਹਮਲੇ ਦੇ 100 ਘੰਟੇ ਦੇ ਅੰਦਰ ਘਾਟੀ ਵਿਚ ਮੌਜੂਦ ਜੈਸ਼ ਦੀ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਹੈ। ਪ੍ਰੈਸ ਕਾਂਨਫਰੰਸ ਵਿਚ CRPF, ਜੰਮੂ-ਕਸ਼ਮੀਰ ਪੁਲਿਸ ਦੇ ਉੱਤਮ ਅਧਿਕਾਰੀ ਸ਼ਾਮਿਲ ਹੋਏ। ਇਨ੍ਹਾਂ ਵਿਚ ਚਿਨਾਰ ਕਾਰਪਸ ਦੇ ਲੈਫਟੀਨੈਂਟ ਜਨਰਲ ਕੇ.ਜੀ ਢਿਲੋਂ, ਸ਼੍ਰੀਨਗਰ ਦੇ ਆਈ.ਜੀ ਐਸ.ਪੀ ਪਾਣੀ, CRPF ਦੇ ਆਈ.ਜੀ ਜੁਲਫਿਕਾਰ ਹਸਨ ਅਤੇ GoC ਵਿਕਟਰ ਫੋਰਸ ਦੇ ਮੇਜਰ ਜਨਰਲ ਮੈਥਿਊ ਸ਼ਾਮਿਲ ਹੋਏ।
ਉਨ੍ਹਾਂ ਨੇ ਜੰਮੂ-ਕਸ਼ਮੀਰ ਦੀਆਂ ਔਰਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਾ ਲੈਣ ਅਤੇ ਉਨ੍ਹਾਂ ਨੂੰ ਸਰੇਂਡਰ ਕਰਮ ਨੂੰ ਕਹੋ। ਉਨ੍ਹਾਂ ਨੇ ਕਿਹਾ ਕਿ ਫੌਜ ਕੋਲ ਸਰੇਂਡਰ ਪਾਲਿਸੀ ਹੈ, ਹੁਣ ਜੇਕਰ ਜੋ ਵੀ ਫੌਜ ਦੇ ਖਿਲਾਫ ਬੰਦੂਕ ਚੁੱਕੇਗਾ ਉਹ ਮਾਰਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਨਾਗਰਿਕ ਜਖ਼ਮੀ ਹੋਏ ਜਾਂ ਮਾਰਿਆ ਜਾਵੇ।
ਫੌਜ ਦੇ ਅਫਸਰਾਂ ਨੇ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦੇ ਪਿੱਛੇ ISI ਦਾ ਹੱਥ ਸੀ, ਉਨ੍ਹਾਂ ਦੀ ਮਦਦ ਨਾਲ ਹੀ ਜੈਸ਼ ਨੇ ਹਮਲਾ ਕੀਤਾ ਸੀ। ਲੈਫਟੀਨੈਂਟ ਜਨਰਲ ਕੇਜੀਐਸ ਢਿਲੋਂ ਨੇ ਜੰਮੂ-ਕਸ਼ਮੀਰ ਦੇ ਪੱਥਰਬਾਜਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਨਾਗਰਿਕ ਮੁੱਠਭੇੜ ਦੀ ਜਗ੍ਹਾ ‘ਤੇ ਨਾ ਆਵੇ, ਨਾ ਹੀ ਮੁੱਠਭੇੜ ਦੇ ਦੌਰਾਨ ਅਤੇ ਨਾ ਹੀ ਬਾਅਦ ਵਿਚ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ‘ਤੇ ਵੀ ਫ਼ੌਜ ਨੂੰ ਐਕਸ਼ਨ ਲੈਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਪਾਕਿਸਤਾਨ ਦਾ ਬੱਚਾ ਹੈ, ਇੱਥੇ ਕਿੰਨੇ ਗਾਜੀ ਆਏ ਅਤੇ ਕਿੰਨੇ ਚਲੇ ਗਏ। ਪਾਕਿਸਤਾਨੀ ਫੌਜ ਅਤੇ ISI ਜੈਸ਼-ਏ-ਮੁਹੰਮਦ ਨੂੰ ਕੰਟਰੋਲ ਕਰ ਰਹੀ ਹੈ। ਪੁਲਵਾਮਾ ਹਮਲੇ ਦਾ ਮਾਸਟਰਮਾਇੰਡ ਕਾਮਰਾਨ ਹੀ ਸੀ, ਜਿਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਅਤਿਵਾਦੀਆਂ ਨੂੰ ਖੁੱਲੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੋ ਵੀ ਅਤਿਵਾਦੀ ਜੰਮੂ-ਕਸ਼ਮੀਰ ਵਿੱਚ ਵੜੇਗਾ, ਉਹ ਜਿੰਦਾ ਨਹੀਂ ਬਚੇਗਾ। ਪ੍ਰੈਸ ਕਾਂਨਫਰੰਸ ਵਿਚ ਕਸ਼ਮੀਰ IG ਐਸਪੀ ਪਾਣੀ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਜੈਸ਼ ਦੇ 58 ਅਤਿਵਾਦੀਆਂ ਮੌਤ ਦੇ ਘਾਟ ਉਤਾਰ ਦਿੱਤਾ ਸੀ, ਇਸ ਸਾਲ ਵੀ 12 ਜੈਸ਼ ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰਾ ਗਿਆ ਹੈ।