ਮੁੱਖ ਮੰਤਰੀ ਨੇ ਧਰਨੇ ਸਬੰਧੀ ਉਪ ਰਾਜਪਾਲ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਡੁਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਉਪ ਰਾਜਪਾਲ ਕਿਰਣ ਬੇਦੀ ਦੇ ਇਸ ਦੋਸ਼ ਨੂੰ ਖ਼ਾਰਜ ਕੀਤਾ ਕਿ ਉਨ੍ਹਾਂ ਦਾ ਧਰਨਾ ''ਰਾਜਨੀਤਿਕ ਰੂਪ.........

V. Narayanasamy

ਪੁਡੁਚੇਰੀ : ਪੁਡੁਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਉਪ ਰਾਜਪਾਲ ਕਿਰਣ ਬੇਦੀ ਦੇ ਇਸ ਦੋਸ਼ ਨੂੰ ਖ਼ਾਰਜ ਕੀਤਾ ਕਿ ਉਨ੍ਹਾਂ ਦਾ ਧਰਨਾ ''ਰਾਜਨੀਤਿਕ ਰੂਪ ਤੋਂ ਪ੍ਰੇਰਿਤ'' ਸੀ। ਨਾਰਾਇਣਸਾਮੀ ਕਲਿਆਣ ਯੋਜਨਾਵਾਂ ਅਤੇ ਪ੍ਰਸ਼ਾਸਨਿਕ ਮਾਮਲਿਆਂ ਦੇ ਪ੍ਰਸਤਾਵਾਂ 'ਤੇ ਉਪ ਰਾਜਪਾਲ ਕਿਰਣ ਬੇਦੀ ਦੀ ਮਨਜ਼ੂਰੀ ਨਾ ਮਿਲਣ ਸਬੰਧੀ 13 ਫ਼ਰਵਰੀ ਤੋਂ ਧਰਨੇ 'ਤੇ ਬੈਠੇ ਹਨ।

ਰਾਜਭਵਨ ਦੇ ਬਾਹਰ ਜਾਰੀ ਇਸ ਧਰਨੇ ਦਾ ਅੱਜ ਛੇਵਾਂ ਦਿਨ ਹੈ। ਮੁੱਖ ਮੰਤਰੀ ਨੇ ਉਪ ਰਾਜਪਾਲ 'ਤੇ ਮੁਫ਼ਤ ਚੌਲ ਯੋਜਨਾ ਦੇ ਨਾਲ ਹੋਰ ਕਲਿਆਣਕਾਰੀ ਯੋਜਨਾਵਾਂ ਅਤੇ ਪ੍ਰਸ਼ਾਸਨਿਕ ਮਾਮਲਿਆਂ ਸਬੰਧੀ 39 ਪ੍ਰਸਤਾਵਾਂ ਨੂੰ ਮਨਜ਼ੂਰੀ ਨਾ ਦੇਣ ਦਾ ਦੋਸ਼ ਲਗਾਇਆ ਹੈ। ਇਸ 'ਤੇ ਬੇਦੀ ਨੇ ਕਿਹਾ ਕਿ ਮੁੱਖ ਮੰਤਤਰੀ ਦੇ ਧਰਨਾ ਜਾਰੀ ਰੱਖਣ ਦਾ ਕਾਰਨ ਸਪੱਸ਼ਟ ਤੌਰ 'ਤੇ ਉਹ ਨਹੀਂ ਹੈ ਜਿਸ ਦਾ ਉਹ ਦਾਅਵਾ ਕਰ ਰਹੇ ਹਨ। ਉਨ੍ਹਾਂ ਅਪਣੇ ਸੰਦੇਸ਼ ਦੇ ਅੰਤ ਵਿਚ ਇਹ ਵੀ ਕਿਹਾ ਕਿ ਸ਼ਰਤਾਂ ਨੂੰ ਨਾ-ਮਨਜ਼ੂਰ ਕਰ ਰਹੀ ਹਾਂ ''ਮਾਮਲਾ ਖ਼ਤਮ ਹੋ ਗਿਆ ਹੈ''। (ਪੀਟੀਆਈ)