ਨੌਜੁਆਨ ਕਾਂਗਰਸੀਆਂ ਦੀ ਹਤਿਆ ਨਿੰਦਣਯੋਗ : ਰਾਹੁਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲ ਵਿਚ ਯੂਥ ਕਾਂਗਰਸ ਦੇ ਦੋ ਵਰਕਰਾਂ ਦੀ ਹਤਿਆ ਸਬੰਧੀ ਵਿਰੋਧ ਪ੍ਰਗਟ ਕਰਨ ਲਈ ਰਾਜ ਵਿਚ ਸੋਮਵਾਰ ਨੂੰ ਹੜਤਾਲ ਸ਼ੁਰੂ ਹੋ ਗਈ......

Rahul Gandhi

ਨਵੀਂ ਦਿੱਲੀ/ਤਿਰੂਪਨੰਤਪੁਰਮ : ਕੇਰਲ ਵਿਚ ਯੂਥ ਕਾਂਗਰਸ ਦੇ ਦੋ ਵਰਕਰਾਂ ਦੀ ਹਤਿਆ ਸਬੰਧੀ ਵਿਰੋਧ ਪ੍ਰਗਟ ਕਰਨ ਲਈ ਰਾਜ ਵਿਚ ਸੋਮਵਾਰ ਨੂੰ ਹੜਤਾਲ ਸ਼ੁਰੂ ਹੋ ਗਈ। ਯੂਥ ਕਾਂਗਰਸ  ਵਲੋਂ ਅਚਾਨਕ ਸੱਦੀ ਹੜਤਾਲ ਤੋਂ ਬਾਅਦ ਵੱਖ ਵੱਖ ਜਗ੍ਹਾ 'ਤੇ ਸੜਕਾਂ ਅਤੇ ਰਾਸਟਰੀ ਰਾਜਮਾਗਰਾਂ 'ਤੇ ਆਵਾਜਾਈ ਠੱਪ ਕੀਤੀ ਗਈ ਅਤੇ ਸਰਕਾਰੀ ਬੱਸਾਂ 'ਤੇ ਪਥਰਾਅ ਕੀਤਾ ਗਿਆ। 

ਯੂਥ ਕਾਂਗਰਸ ਦਾ ਦੋਸ਼ ਹੈ ਕਿ ਸੱਤਾਧਾਰੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐਮ) ਦੇ ਵਰਕਰਾਂ ਨੇ ਇਨ੍ਹਾਂ ਹਤਿਆਵਾਂ ਨੂੰ ਕਥਿਤ ਰੂਪ ਵਿਚ ਅੰਜਾਮ ਦਿਤਾ ਹੈ। ਯੂਥ ਕਾਂਗਰਸ ਦੀ ਅਗਵਾਈ ਵਿਚ ਸੋਸ਼ਲ ਮੀਡੀਆ ਜ਼ਰੀਏ ਅੱਧੀ ਰਾਤ ਨੂੰ ਸਵੇਰ ਤੋਂ ਸ਼ਾਮ ਤਕ ਚੱਖਣ ਵਾਲੀ ਇਸ ਸੂਬਾ ਪੱਧਰੀ ਹੜਤਾਲ ਦਾ ਸੱਦਾ ਦਿਤਾ। ਇਸ ਤੋਂ ਕੁਝ ਹੀ ਘੰਟੇ ਪਹਿਲਾਂ ਉਸ ਦੇ ਵਰਕਰਾਂ : ਸ਼ਰਦ ਲਾਲ ਅਤੇ ਕ੍ਰਿਪੇਸ਼ ਦੀ ਉਤਰੀ ਕਾਸਰਗੋੜ ਜ਼ਿਲ੍ਹੇ ਵਿਚ ਹਤਿਆ ਕਰ ਦਿਤੀ ਗਈ ਸੀ।

ਯੂਨੀਵਰਸਟੀ ਅਤੇ ਸਕੂਲ ਮਾਡਲ ਪ੍ਰੀਖਿਆਵਾਂ ਮੁਲਤਵੀ ਕਰ ਦਿਤੀਆਂ ਗਈਆਂ ਹਨ। ਭਰੋਸੇਯੋਗ ਸੂਤਰਾਂ ਨੇ ਦਸਿਆ ਕਿ ਮੁੱਖ ਮਤਰੀ ਪਿਨਰਾਈ ਵਿਜਅਨ ਨੇ ਵੀ ਹੜਤਾਲ ਕਾਰਨ ਅਪਣੇ ਕਈ ਪ੍ਰੋਗਰਾਮ ਰੱਦ ਕਰ ਦਿਤੇ। ਰਾਜ ਪੁਲਿਸ ਡਾਇਰੈਕਟਰ ਜਨਰਲ ਲੋਕਨਾਥ ਬੇਹਰਾ ਨੇ ਪੁਲਿਸ ਨੂੰ ਹੜਤਾਲ ਦੇ ਨਾਂ 'ਤੇ ਹਿੰਸਾ ਕਰਨ ਵਾਲਿਆਂ ਵਿਰੁਧ ਸਖ਼ਤ ਕਦਮ ਚੁੱਕਣ ਦਾ ਹੁਕਮ ਦਿਤਾ। 

ਪ੍ਰਧਾਨ ਰਾਹੁਲ ਗਾਂਧੀ ਨੇ ਕੇਰਲ ਦੇ ਕਾਸਰਗੋੜ ਵਿਚ ਪਾਰਟੀ ਦੀ ਯੂਥ ਇਕਾਈ ਦੇ ਦੋ ਵਰਕਰਾਂ ਦੀ ਹਤਿਆ ਦੀ ਨਿੰਦਿਆ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਹਤਿਆਰਿਆਂ ਨੂੰ ਨਿਆਂ ਦੇ ਕਠਹਿਰੇ ਵਿਚ ਲਿਆਵੁਦ ਤਕ ਪਾਰਟੀ ਚੈਨ ਨਾਲ ਨਹੀਂ ਬੈਠੇਗੀ। ਗਾਂਧੀ ਨੇ ਟਵੀਟ ਕਰ ਕੇ ਕਿਹਾ, ''ਕੇਰਲ ਦੇ ਕਾਸਰਗੋੜ ਵਿਚ ਯੂਥ ਕਾਂਗਰਸ ਦੇ ਦੋ ਵਰਕਰਾਂ ਦਾ ਬੇਰਹਿਮ ਕਤਲ ਹੈਰਾਨੀਜਨਕ ਹੈ। ਕਾਂਗਰਸ ਪਾਰਟੀ ਇਨ੍ਹਾਂ ਦੋ ਨੌਜੁਆਨਾਂ ਦੇ ਪ੍ਰਵਾਰਾਂ ਨਾਲ ਖ਼ੜੀ ਹੈ।'' ਉਨ੍ਹਾਂ ਮ੍ਰਿਤਕਾਂ ਦੇ ਪ੍ਰਰਵਾਰਾਂ ਨਾਲ ਦੁਖ਼ ਦਾ ਪ੍ਰਗਟਾਵਾ ਕੀਤਾ। (ਪੀ.ਟੀ.ਆਈ)

ਸੁਰਜੇਵਾਲਾ ਨੇ ਕਿਹਾ, ''ਇਹ ਰਾਜਨੀਤਿਕ ਹਤਿਆਵਾਂ ਨਿੰਦਨਯੋਗ ਹਨ। ਕਾਂਗਰਸ ਕੇਰਲ ਦੀ ਸੀਪੀਐਮ ਸਰਕਾਰ  ਦੇ ਦਬਾਅ ਬਣਾਉਣਾ ਜਾਰੀ ਰੱਖੇਗੀ ਤਾਂਕਿ ਦੋਸ਼ੀਆਂ ਨੂੰ ਨਿਆਂ ਦੇ ਕਠਹਿਰੇ ਵਿਚ ਲਿਆਇਆ ਜਾ ਸਕੇ।''   ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਵੀ ਅਪਦੇ ਵਰਕਰਾਂ ਦੀ ਹਤਿਆ ਦੀ ਨਿੰਦਿਆ ਕੀਤੀ। ਜ਼ਿਕਰਯੋਗ ਹੈ ਕਿ ਕੇਰਲ ਦੇ ਕਾਸਰਗੋੜ ਵਿਚ ਐਤਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਯੂਥ ਕਾਂਗਰਸ ਦੇ ਦੋ ਵਰਕਰਾਂ ਦੀ ਹਤਿਆ ਕਰ ਦਿਤੀ। ਮ੍ਰਿਤਕਾਂ ਦੀ ਪਹਿਚਾਣ ਕ੍ਰਿਪੇਸ਼ ਅਤੇ ਸਾਰਤ ਲਾਲ (24) ਵਜੋਂ ਹੋਈ ਹੈ। (ਪੀਟੀਆਈ)