ਪ੍ਰਸ਼ਾਸਨ ਨੇ ਬਦਲਿਆ ਚੰਡੀਗੜ੍ਹ ਮੁਲਾਜ਼ਮਾਂ ਦੀ ਡਿਊਟੀ ਦਾ ਸਮਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਟ੍ਰੈਫ਼ਿਕ ਸਮੱਸਿਆ ਨੂੰ ਘੱਟ ਕਰਨ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਫ਼ੈਸਲਾ

Administration changes the duty hours of Chandigarh employees

ਸਵੇਰੇ 9:30 ਤੋਂ ਸ਼ਾਮ 5:30 ਵਜੇ ਤੱਕ ਦੇਣਗੇ ਸੇਵਾਵਾਂ

ਚੰਡੀਗੜ੍ਹ : ਪ੍ਰਸ਼ਾਸਨ ਨੇ ਆਪਣੇ ਮੁਲਾਜ਼ਮਾਂ ਦੇ ਡਿਊਟੀ ਸਮੇਂ ਵਿੱਚ ਬਦਲਾਅ ਕੀਤਾ ਹੈ। ਹੁਣ ਪ੍ਰਸ਼ਾਸਨ ਦੇ ਅਧੀਨ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦਾ ਡਿਊਟੀ ਸਮਾਂ ਸਵੇਰੇ 9:30 ਤੋਂ ਸ਼ਾਮ 5:30 ਵਜੇ ਤੱਕ ਹੋਵੇਗਾ। ਪਹਿਲਾਂ ਉਨ੍ਹਾਂ ਦੀ ਡਿਊਟੀ ਦਾ ਸਮਾਂ ਸਵੇਰੇ 9.30 ਤੋਂ ਸਵੇਰੇ 5 ਵਜੇ ਤੱਕ ਸੀ।

ਸ਼ਹਿਰ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਇਹ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਦੇ ਤਹਿਤ ਕਿਹਾ ਗਿਆ ਹੈ ਕਿ ਇਹ ਕਦਮ ਸ਼ਹਿਰ ਵਿੱਚ ਟ੍ਰੈਫਿਕ ਨੂੰ ਥੋੜ੍ਹਾ ਘੱਟ ਕਰਨ ਲਈ ਚੁੱਕਿਆ ਗਿਆ ਹੈ। ਦੱਸਿਆ ਗਿਆ ਹੈ ਕਿ ਪੰਜਾਬ, ਹਰਿਆਣਾ ਅਤੇ ਕੇਂਦਰੀ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਕੰਮ ਕਰਨ ਲਈ ਸਵੇਰੇ ਮੁਹਾਲੀ ਅਤੇ ਪੰਚਕੂਲਾ ਆਦਿ ਤੋਂ ਚੰਡੀਗੜ੍ਹ ਆਉਂਦੇ ਹਨ।

ਅਜਿਹੇ 'ਚ ਸਵੇਰ ਅਤੇ ਸ਼ਾਮ ਨੂੰ ਸੜਕਾਂ 'ਤੇ ਕਾਫੀ ਆਵਾਜਾਈ ਰਹਿੰਦੀ ਹੈ। ਅਜਿਹੇ 'ਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਮੁਲਾਜ਼ਮਾਂ ਦੇ ਡਿਊਟੀ ਸਮੇਂ 'ਚ ਇਹ ਬਦਲਾਅ ਕੀਤਾ ਗਿਆ ਹੈ। 21 ਫਰਵਰੀ ਤੋਂ ਮੁਲਾਜ਼ਮਾਂ ਨੂੰ ਇਨ੍ਹਾਂ ਨਵੇਂ ਸਮੇਂ 'ਤੇ ਡਿਊਟੀ 'ਤੇ ਆਉਣਾ ਪਵੇਗਾ। ਡਿਊਟੀ ਦੇ ਸਮੇਂ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਕੀਤੀ ਗਈ ਹੈ।

ਮਟਕਾ ਚੌਕ, ਪ੍ਰੈਸ ਲਾਈਟ ਪੁਆਇੰਟ, ਟ੍ਰਿਬਿਊਨ ਚੌਕ ਵਰਗੀਆਂ ਵਿਅਸਤ ਸੜਕਾਂ ਸਵੇਰ ਅਤੇ ਸ਼ਾਮ ਦੇ ਡਿਊਟੀ ਸਮੇਂ ਜ਼ਿਆਦਾ ਜਾਮ ਹੁੰਦੀਆਂ ਹਨ। ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਕਈ ਕੇਂਦਰੀ ਦਫ਼ਤਰ ਸੈਕਟਰ 17 ਅਤੇ ਸੈਕਟਰ 34 ਵਿੱਚ ਸਥਿਤ ਹਨ।