40 ਸਾਲ ਬਾਅਦ 2023 'ਚ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਕਰੇਗਾ ਭਾਰਤ

ਏਜੰਸੀ

ਖ਼ਬਰਾਂ, ਰਾਸ਼ਟਰੀ

, 40 ਸਾਲ ਬਾਅਦ ਮਿਲੇਗਾ ਮੌਕਾ, ਭਾਰਤ ਵਿਚ ਇਹ ਦੂਜੀ ਵਾਰ ਹੋਵੇਗਾ ਜਦੋਂ ਆਈਓਸੀ ਦਾ ਸੈਸ਼ਨ ਹੋਵੇਗਾ

India To Host International Olympic Committee (IOC) Session In 2023 After 40 Years

 

ਨਵੀਂ ਦਿੱਲੀ - ਭਾਰਤ ਨੇ ਸ਼ਨੀਵਾਰ ਨੂੰ ਮੁੰਬਈ 'ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਸੈਸ਼ਨ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਬਿਨ੍ਹਾਂ ਮੁਕਾਬਲੇ ਜਿੱਤ ਲਈ ਹੈ। ਚੀਨ ਦੇ ਬੀਜਿੰਗ ਵਿਚ 139ਵੇਂ ਆਈਓਸੀ ਸੈਸ਼ਨ ਵਿਚ ਮੇਜ਼ਬਾਨੀ ਭਾਰਤ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ। ਬੀਜਿੰਗ ਵਿਚ ਚੱਲ ਰਹੇ ਸਰਦ ਰੁੱਤ ਸੈਸ਼ਨ ਦੌਰਾਨ ਭਾਰਤੀ ਵਫ਼ਦ ਵਿਚ ਅਭਿਨਵ ਬਿੰਦਰਾ (ਭਾਰਤ ਦਾ ਪਹਿਲਾ ਵਿਅਕਤੀਗਤ ਈਵੈਂਟ ਓਲੰਪਿਕ ਸੋਨ ਤਮਗਾ ਜੇਤੂ, ਬੀਜਿੰਗ-2008, ਨਿਸ਼ਾਨੇਬਾਜ਼ੀ), ਆਈਓਸੀ ਮੈਂਬਰ ਨੀਤਾ ਅੰਬਾਨੀ, ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ, ਕੇਂਦਰੀ ਖੇਡ ਮੰਤਰੀ ਅਨੁਰਾਗ ਵੱਲੋਂ ਪੇਸ਼ਕਾਰੀ ਦਿੱਤੀ ਗਈ।

ਠਾਕੁਰ ਵੱਲੋਂ 139ਵੇਂ ਆਈਓਲੀ ਸੈਸ਼ਨ ਵਿਚ ਮੇਜ਼ਬਾਨੀ ਦੇ ਦਾਅਵੇ ਲਈ ਪ੍ਰੈਂਜੇਂਟੇਸ਼ਨ ਦਿੱਤੀ ਗਈ। ਭਾਰਤ ਵਿਚ ਇਹ ਦੂਜੀ ਵਾਰ ਹੋਵੇਗਾ ਜਦੋਂ ਆਈਓਸੀ ਦਾ ਸੈਸ਼ਨ ਹੋਵੇਗਾ। ਇਸ ਤੋਂ ਪਹਿਲਾਂ ਭਾਰਤ ਨੇ 1983 ਵਿਚ ਨਵੀਂ ਦਿੱਲੀ ਵਿਚ ਆਈਓਸੀ ਸੈਸ਼ਨ ਦੀ ਮੇਜ਼ਬਾਨੀ ਕੀਤੀ ਸੀ। ਆਈਓਸੀ ਸੈਸ਼ਨ ਆਈਓਸੀ ਦੇ ਮੈਂਬਰਾਂ ਦੀ ਆਮ ਮੀਟਿੰਗ ਹੈ। ਇਹ IOC ਦਾ ਸਭ ਤੋਂ ਉੱਚਾ ਅੰਗ ਹੈ ਅਤੇ ਇਸ ਦੇ ਫੈਸਲੇ ਅੰਤਿਮ ਹੁੰਦੇ ਹਨ। ਇੱਕ ਆਮ ਇਜਲਾਸ ਸਾਲ ਵਿਚ ਇੱਕ ਵਾਰ ਹੁੰਦਾ ਹੈ, ਜਦੋਂ ਕਿ ਇੱਕ ਵਿਸ਼ੇਸ਼ ਸੈਸ਼ਨ ਸਪੀਕਰ ਦੁਆਰਾ ਜਾਂ ਘੱਟੋ-ਘੱਟ ਇੱਕ ਤਿਹਾਈ ਮੈਂਬਰਾਂ ਦੀ ਲਿਖਤੀ ਬੇਨਤੀ 'ਤੇ ਬੁਲਾਇਆ ਜਾ ਸਕਦਾ ਹੈ।

ਆਈਓਸੀ ਵਿਚ ਚੋਣਾਂ ਦੇ ਅਧਿਕਾਰ ਵਾਲੇ ਕੁੱਲ 101 ਮੈਂਬਰ ਹਨ। ਇਸ ਤੋਂ ਇਲਾਵਾ 45 ਆਨਰੇਰੀ ਮੈਂਬਰ ਅਤੇ ਇਕ ਆਨਰੇਰੀ ਮੈਂਬਰ ਅਜਿਹੇ ਹਨ ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੈ। ਇਨ੍ਹਾਂ ਮੈਂਬਰਾਂ ਤੋਂ ਇਲਾਵਾ, 50 ਤੋਂ ਵੱਧ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ, (ਗਰਮੀਆਂ ਅਤੇ ਸਰਦੀਆਂ ਦੀਆਂ ਖੇਡਾਂ) ਦੇ ਸੀਨੀਅਰ ਪ੍ਰਤੀਨਿਧੀ (ਪ੍ਰਧਾਨ ਅਤੇ ਸਕੱਤਰ ਜਨਰਲ) ਵੀ ਆਈਓਸੀ ਸੈਸ਼ਨ ਵਿਚ ਹਿੱਸਾ ਲੈਂਦੇ ਹਨ।