ਸਪਾ ਵਿਧਾਇਕ ਅਮਿਤਾਭ ਬਾਜਪਾਈ ਨੇ ਅਪਣੇ ਬਿਆਨ 'ਤੇ ਦਿੱਤੀ ਸਫਾਈ, ਜਾਣੋ ਪੂਰਾ ਮਾਮਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਸਪਾ ਵਿਧਾਇਕ ਯੂਪੀ ਦੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਸੁੰਦਰ ਕਾਂਡ ਦਾ ਜ਼ਿਕਰ ਕਰ ਰਹੇ ਹਨ।

SP MLA Amitabh Bajpai



ਕਾਨਪੁਰ: ਚੋਣਾਂ ਦੇ ਮਾਹੌਲ ਵਿਚ ਅਕਸਰ ਉਮੀਦਵਾਰ ਆਪਣੇ ਬਿਆਨਾਂ ਨਾਲ ਜਨਤਾ ਨੂੰ ਲੁਭਾਉਣ ਵਿਚ ਲੱਗੇ ਹੋਏ ਹਨ। ਹਾਲਾਂਕਿ ਅਜਿਹਾ ਕਰਦੇ ਹੋਏ ਉਹ ਕਈ ਵਾਰ ਅਜੀਬ ਬਿਆਨ ਦੇ ਦਿੰਦੇ ਹਨ। ਅਜਿਹਾ ਹੀ ਇਕ ਵੀਡੀਓ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਸਪਾ ਵਿਧਾਇਕ ਯੂਪੀ ਦੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਸੁੰਦਰ ਕਾਂਡ ਦਾ ਜ਼ਿਕਰ ਕਰ ਰਹੇ ਹਨ।

SP MLA Amitabh Bajpai and Akhilesh Yadav

ਕਾਨਪੁਰ ਦੇ ਆਰਿਆਨਗਰ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਮਿਤਾਭ ਬਾਜਪਾਈ ਨੂੰ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਹ ਕਹਿ ਰਹੇ ਹਨ ਕਿ ਮੇਰੀ ਪਤਨੀ ਖੂਬਸੂਰਤ ਹੈ, ਇਸ ਲਈ ਮੈਂ ਕਾਂਡ ਕਰਦਾ ਰਹਿੰਦਾ ਹਾਂ। ਵੀਡੀਓ 14 ਫਰਵਰੀ ਦੀ ਹੈ। ਬਾਜਪਾਈ ਕਹਿੰਦੇ ਹਨ, ''ਅਸੀਂ ਕੱਪੜਿਆਂ ਦਾ ਰੰਗ ਦੇਖ ਕੇ ਨੇਤਾ ਬਣਾਉਣੇ ਸ਼ੁਰੂ ਕਰ ਦਿੱਤੇ। ਅਸੀਂ ਕੱਪੜਿਆਂ ਦੇ ਰੰਗ ਨਾਲ ਮੁੱਖ ਮੰਤਰੀ ਬਣਾ ਦਿੱਤਾ। ਕੀ ਗੁਣ ਹੈ ਮੁੱਖ ਮੰਤਰੀ ਵਿਚ ਸਿਵਾਏ ਇਸ ਦੇ ਕਿ ਉਹ ਸਿਰਫ਼ ਇਕ ਰੰਗ ਦੇ ਕੱਪੜੇ ਪਹਿਨਦਾ ਹੈ। ਅਸੀਂ ਵੀ ਇੱਜ਼ਤ ਕਰਦੇ ਹਾਂ।'

ਅਮਿਤਾਭ ਬਾਜਪਾਈ ਅੱਗੇ ਕਹਿੰਦੇ ਹਨ ਕਿ 'ਅੱਜ ਵਿਆਹ ਦੀ 25ਵੀਂ ਵਰ੍ਹੇਗੰਢ ਹੈ। ਅਸੀਂ ਸੁੰਦਰ ਕਾਂਡ ਦਾ ਪਾਠ ਕਰਕੇ 25ਵੀਂ ਵਿਆਹ ਦੀ ਵਰ੍ਹੇਗੰਢ ਮਨਾਈ ਹੈ। ਲੋਕਾਂ ਨੇ ਸਾਨੂੰ ਕਿਹਾ ਕਿ ਤੁਸੀਂ ਸੁੰਦਰ ਕਾਂਡ ਦਾ ਪਾਠ ਕਿਉਂ ਕਰਵਾ ਰਹੇ ਹੋ। ਸਾਨੂੰ ਕਿਹਾ ਕਿ ਇਹ ਵਿਆਹ ਦੀ 25ਵੀਂ ਵਰ੍ਹੇਗੰਢ ਹੈ। ਕਿਤੇ ਜਾਓ, ਆਪਣੀ ਪਤਨੀ ਨੂੰ ਘੁੰਮਾਓ। ਤੁਸੀਂ ਸੁੰਦਰਕਾਂਡ ਕਿਉਂ ਕਰ ਰਹੇ ਹੋ? ਮੈਂ ਕਿਹਾ ਕਿ ਮੇਰੀ ਪਤਨੀ ਸੁੰਦਰ ਹੈ, ਇਸ ਲਈ ਮੈਂ ਕਾਂਡ ਕਰਦਾ ਰਹਿੰਦਾ ਹਾਂ, ਇਸ ਲਈ ਮੈਂ ਸੁੰਦਰ ਕਾਂਡ ਕਰਾਇਆ।' ਸਪਾ ਵਿਧਾਇਕ ਸੰਬੋਧਨ ਕਰਦੇ ਹੋਏ ਅੱਗੇ ਕਹਿੰਦੇ ਹਨ ਕਿ 'ਵੈਸੇ ਤੁਹਾਡੀ ਪਤਨੀ ਵੀ ਖੂਬਸੂਰਤ ਹੈ। ਇਹ ਇਸ ਤਰ੍ਹਾਂ ਨਹੀਂ ਹੈ। ਮੈਂ ਨੇੜਿਓਂ ਨਹੀਂ ਦੇਖਿਆ ਪਰ ਲੋਕਾਂ ਨੇ ਮੈਨੂੰ ਦੱਸਿਆ ਹੈ। ਮੇਰੀ ਪਤਨੀ ਬਹੁਤ ਸੋਹਣੀ ਹੈ, ਤੁਸੀਂ ਵੀ ਦੇਖਿਆ ਹੋਵੇਗਾ। ਘਰ-ਘਰ ਗਈ ਹੈ। ਜਿੱਥੇ ਨਹੀਂ ਗਈ ਉੱਥੇ ਪਹੁੰਚਣ ਵਾਲੀ ਹੈ। ਪਤਨੀ ਦੀ ਨਜ਼ਰ ਨਾਲ ਦੇਖਣਾ ਭਰਾ ਕਿਉਂਕਿ ਮੈਂ ਕਾਂਡ ਕਰਦਾ ਰਹਿੰਦਾ ਹਾਂ’।

Samajwadi Party

ਵੀਡੀਓ ਵਾਇਰਲ ਹੋਣ ਅਤੇ ਆਲੋਚਨਾ ਹੋਣ ਤੋਂ ਬਾਅਦ ਸਪਾ ਵਿਧਾਇਕ ਨੇ ਬਾਅਦ ਵਿਚ ਸਪਸ਼ਟੀਕਰਨ ਦਿੱਤਾ। ਉਹਨਾਂ ਕਿਹਾ ਕਿ ਇਸ ਧਰਮ ਗ੍ਰੰਥ ਦਾ ਅਪਮਾਨ ਕਰਨ ਵਾਲੀ ਕੋਈ ਗੱਲ ਨਹੀਂ ਹੈ ਅਤੇ ਇਹ ਭਾਜਪਾ ਵਾਲਿਆਂ ਦਾ ਪ੍ਰੌਪੇਗੰਡਾ ਹੈ। ਵਿਧਾਇਕ ਨੇ ਕਿਹਾ, 'ਉਸ ਦਿਨ ਮੇਰੇ ਵਿਆਹ ਦੀ ਵਰ੍ਹੇਗੰਢ ਸੀ, ਕਿਸੇ ਨੂੰ ਕੀ ਪਰੇਸ਼ਾਨੀ ਹੈ। ਇਸ ਭਾਜਪਾ ਨੇ ਧਰਮ ਦਾ ਠੇਕਾ ਲਿਆ ਹੋਇਆ ਹੈ। ਮੈਂ ਵੀ ਬਿਸਬਿਸੁਆ ਦਾ ਬ੍ਰਾਹਮਣ ਹਾਂ। ਮੈਂ ਆਪਣੀ ਪਤਨੀ ਨਾਲ ਮਜ਼ਾਕ ਕਰਾਂ ਕਿਸੇ ਹੋਰ ਨੂੰ ਇਸ 'ਤੇ ਟਿੱਪਣੀ ਕਰਨ ਦਾ ਕੀ ਹੱਕ ਹੈ?'