ਸਿਰਫਿਰੇ ਆਸ਼ਕ ਨੇ ਨਾਬਾਲਗ ਦੇ ਮੂੰਹ 'ਤੇ ਸੁੱਟਿਆ ਤੇਜ਼ਾਬ, ਕੁੜੀ ਨੇ ਵਿਆਹ ਕਰਵਾਉਣ ਤੋਂ ਕੀਤਾ ਸੀ ਮਨ੍ਹਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਥਾਨਕ ਹਸਪਤਾਲ 'ਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਬੱਚੀ ਨੂੰ ਬੈਂਗਲੁਰੂ ਰੈਫਰ ਕਰ ਦਿੱਤਾ ਗਿਆ ਹੈ। 

Jilted lover throws acid on minor girl for rejecting marriage

 

ਕਰਨਾਟਕ- ਕਰਨਾਟਕ ਦੇ ਰਾਮਨਗਰ ਜ਼ਿਲ੍ਹੇ 'ਚ ਇਕ 22 ਸਾਲਾ ਨੌਜਵਾਨ ਨੇ 17 ਸਾਲਾ ਨਾਬਾਲਗ ਕੁੜੀ 'ਤੇ ਤੇਜ਼ਾਬ ਸੁੱਟ ਦਿੱਤਾ।  ਪੁਲਿਸ ਨੇ ਦੋਸ਼ੀ ਨੌਜਵਾਨ ਖ਼ਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਪੀੜਤਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਖਬਰਾਂ ਮੁਤਾਬਕ ਦੋਸ਼ੀ ਨੇ ਵਿਆਹ ਦਾ ਪ੍ਰਸਤਾਵ ਠੁਕਰਾ ਦੇਣ 'ਤੇ 17 ਸਾਲਾ ਲੜਕੀ 'ਤੇ ਤੇਜ਼ਾਬ ਸੁੱਟ ਦਿੱਤਾ। ਮੁਲਜ਼ਮ ਦੀ ਪਛਾਣ ਕਨਕਪੁਰਾ ਦੇ ਕੁਰੁਪੇਟੇ ਵਾਸੀ ਸੁਮੰਥ ਵਜੋਂ ਹੋਈ ਹੈ।  

ਡਾਕਟਰਾਂ ਨੇ ਜਾਂਚ ਦੌਰਾਨ ਕਿਹਾ ਕਿ ਪੀੜਤਾ ਆਪਣੀ ਖੱਬੇ ਅੱਖ ਦੀ ਰੌਸ਼ਨੀ ਗੁਆ ਸਕਦੀ ਹੈ। ਉਸ ਦੀ ਅੱਖ ਦੀਆਂ ਤਿੰਨ ਪਰਤਾਂ 'ਚ ਤੇਜ਼ਾਬ ਚਲਾ ਗਿਆ ਹੈ, ਅਜਿਹੇ ਮਾਮਲੇ 'ਚ ਅੱਖ ਦੀ ਰੌਸ਼ਨੀ ਚਲੇ ਜਾਣਆ ਸੰਭਵ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦਾ ਚਿਹਰਾ ਪੂਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਦੀਆਂ ਅੱਖਾਂ ਵੀ ਤੇਜ਼ਾਬ ਕਾਰਨ ਨੁਕਸਾਨੀਆਂ ਗਈਆਂ ਸਨ। ਸਥਾਨਕ ਹਸਪਤਾਲ 'ਚ ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਬੱਚੀ ਨੂੰ ਬੈਂਗਲੁਰੂ ਰੈਫਰ ਕਰ ਦਿੱਤਾ ਗਿਆ ਹੈ। 

ਗ੍ਰਿਫ਼ਤਾਰ ਦੋਸ਼ੀ ਦੀ ਪਛਾਣ ਸੁਮੰਥ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਮੰਥ ਕਾਰ ਮੈਕੇਨਿਕ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਆਪਣੇ ਗੈਰਾਜ ਨੇੜੇ ਹੀ ਇਕ ਕੁੜੀ ਨਾਲ ਪਿਆਰ ਕਰਦਾ ਸੀ। ਉਹ ਕੁੜੀ ਗੈਰਾਜ ਦੇ ਸਾਹਮਣੇ ਵਾਲੇ ਰਸਤਿਓਂ ਰੋਜ਼ ਕਾਲਜ ਜਾਂਦੀ ਸੀ। ਸੁਮੰਤ ਰੋਜ਼ਾਨਾ ਕਾਲਜ ਜਾਣ ਸਮੇਂ ਉਸ ਦਾ ਰਾਹ ਰੋਕ ਕੇ ਉਸ ਨੂੰ ਪਰੇਸ਼ਾਨ ਕਰਦਾ ਸੀ। 

 ਇਹ ਵੀ ਪੜ੍ਹੋ  - IND vs AUS 2nd Test: ਦਿੱਲੀ ਟੈਸਟ 'ਚ ਭਾਰਤ ਦੀ ਵੱਡੀ ਜਿੱਤ, ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਕੁੜੀ ਨੇ ਸੁਮੰਥ ਨਾਲ ਵਿਆਹ ਕਰਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ ਇਸ ਗੱਲ ਤੋਂ ਸੁਮੰਥ ਨੂੰ ਗੁੱਸਾ ਆ ਗਿਆ। ਰੋਜ਼ਾਨਾ ਵਾਂਗ ਤੰਗ-ਪਰੇਸ਼ਾਨ ਕਰਦਿਆਂ ਸੁਮੰਥ ਨੇ ਕੁੜੀ ਨੂੰ ਰੋਕਿਆ ਅਤੇ ਉਸ ਨੂੰ ਵਿਆਹ ਲਈ ਹਾਂ ਕਹਿਣ ਲਈ ਮਜਬੂਰ ਕੀਤਾ। ਇਸ ਦੌਰਾਨ ਜਦੋਂ ਕੁੜੀ ਨਹੀਂ ਮੰਨੀ ਤਾਂ ਸੁਮੰਥ ਨੇ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਿਆ। 

ਸਥਾਨਕ ਲੋਕਾਂ ਨੇ ਤੇਜ਼ਾਬੀ ਹਮਲੇ ਦੀ ਸ਼ਿਕਾਰ ਕੁੜੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਤੇਜ਼ਾਬ ਹਮਲੇ 'ਚ ਕੁੜੀ ਦੀ ਖੱਬੀ ਅੱਖ ਗੰਭੀਰ ਝੁਲਸ ਗਈ। ਓਧਰ ਪੁਲਿਸ ਨੇ ਦੋਸ਼ੀ ਨੂੰ ਤਰੁੰਤ ਕਾਰਵਾਈ ਕਰਦੇ ਹੋਏ ਕੁਝ ਹੀ ਘੰਟਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ 'ਤੇ IPC ਦੀ ਧਾਰਾ 326A (ਸਵੈ-ਇੱਛਾ ਨਾਲ ਤੇਜ਼ਾਬ ਦੀ ਵਰਤੋਂ ਨਾਲ ਗੰਭੀਰ ਨੁਕਸਾਨ ਪਹੁੰਚਾਉਣਾ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।