ਸੋਨੀਪਤ ਪੁਲਿਸ ਨੇ ਪੇਪਰ ਸੋਲਵ ਕਰਵਾਉਣ ਵਾਲੇ ਗਰੋਹ ਨੂੰ ਕੀਤਾ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗਿਰੋਹ ਨੂੰ ਪਾਣੀਪਤ ਦੇ ਸਮਾਲਖਾ ਦੇ ਇੱਕ ਹੋਟਲ ਤੋਂ ਫੜਿਆ ਹੈ।

photo

 

 

ਹਰਿਆਣਾ ਦੇ ਪਾਣੀਪਤ ਤੋਂ ਫੜੇ ਗਏ ਪੇਪਰ ਸੋਲਵਰ ਗਿਰੋਹ ਦੇ ਇੱਕ ਹੋਰ ਪ੍ਰਮੁੱਖ ਮੈਂਬਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੱਤਿਆਵਰਤ ਵਾਸੀ ਬਜਾਨਾ ਕਲਾ, ਸੋਨੀਪਤ ਵਜੋਂ ਹੋਈ ਹੈ। ਸੱਤਿਆਵਰਤ ਅਤੇ ਗੈਂਗ ਦੇ ਮਾਸਟਰਮਾਈਂਡ ਕਪਿਲ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ 3-3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਗਿਆ।

ਇਹ ਵੀ ਪੜ੍ਹੋ : ਦਵਾਈ ਲੈ ਕੇ ਵਾਪਸ ਘਰ ਜਾ ਰਹੇ ਬਜ਼ੁਰਗ ਜੋੜੇ ਨੂੰ ਕਾਰ ਨੇ ਮਾਰੀ ਟੱਕਰ, ਪੈ ਗਿਆ ਚੀਕ-ਚਿਹਾੜਾ 

ਹਰਿਆਣਾ ਪੁਲਿਸ ਨੇ ਇਸ ਮੁਲਜ਼ਮ ਨੂੰ ਪਾਣੀਪਤ ਦੇ ਸਮਾਲਖਾ ਦੇ ਇੱਕ ਹੋਟਲ ਤੋਂ ਫੜਿਆ ਹੈ। ਸੀ.ਆਈ.ਏ.-2 ਦੇ ਇੰਚਾਰਜ ਵੀਰੇਂਦਰ ਮੁਤਾਬਕ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਸੱਤਿਆਵਰਤ ਗਰੋਹ ਦਾ ਮਾਸਟਰਮਾਈਂਡ ਕਪਿਲ ਵਾਂਗ ਉਮੀਦਵਾਰਾਂ ਅਤੇ ਪੇਪਰ ਹੱਲ ਕਰਨ ਵਾਲੇ ਨੌਜਵਾਨਾਂ ਨੂੰ ਇਕੱਠਾ ਕਰਦਾ ਸੀ। ਸਤਿਆਵਰਤ ਅਤੇ ਕਪਿਲ ਦੀ ਪਛਾਣ ਤਿੰਨ ਮਹੀਨੇ ਪਹਿਲਾਂ ਸਤਿਆਵਰਤ ਦੇ ਆਪਣੇ ਪਿੰਡ ਦੇ ਹੀ ਇਕ ਨੌਜਵਾਨ ਦੇ ਜ਼ਰੀਏ ਹੋਈ ਸੀ। ਉਹ ਨੌਜਵਾਨ ਦੋਵਾਂ ਦਾ ਸਾਂਝਾ ਮਿੱਤਰ ਹੈ।                        

ਇਹ ਵੀ ਪੜ੍ਹੋ :    ਜੇਕਰ ਤੁਹਾਨੂੰ ਬੇਚੈਨੀ ਅਤੇ ਘਬਰਾਹਟ ਹੋ ਰਹੀ ਹੈ, ਤਾਂ ਅਪਣਾਉ ਇਹ ਘਰੇਲੂ ਨੁਸਖ਼ੇ  

ਸੱਤਿਆਵਰਤ 14 ਫਰਵਰੀ ਨੂੰ ਹੋਰ ਉਮੀਦਵਾਰਾਂ ਨਾਲ ਪ੍ਰੀਖਿਆ ਦੇਣ ਲਈ ਅੰਮ੍ਰਿਤਸਰ ਗਿਆ ਸੀ। ਉਥੋਂ, ਉਸਨੇ ਸਮਾਲਖਾ ਦੇ ਇੱਕ ਹੋਟਲ ਵਿੱਚ ਬੈਠੇ ਗੈਂਗ ਦੇ ਮੈਂਬਰਾਂ ਨੂੰ ਆਪਣੇ ਅਤੇ ਹੋਰ ਉਮੀਦਵਾਰਾਂ ਦੇ ਕੰਪਿਊਟਰ ਸਿਸਟਮ ਦਾ ਰਿਮੋਟ ਦਿੱਤਾ। ਹਾਲਾਂਕਿ ਗਰੋਹ ਦੇ ਮੈਂਬਰ ਸੱਤਿਆਵਰਤ ਦੇ ਪੇਪਰ ਦਾ ਕੋਡ ਨਹੀਂ ਖੁੱਲ੍ਹ ਸਕਿਆ। ਜਿਸ ਸਮੇਂ ਉਕਤ ਦੋਸ਼ੀ ਸਮਾਲਖਾਨਾ 'ਚ ਬੈਠ ਕੇ ਦੂਜੇ ਉਮੀਦਵਾਰਾਂ ਦੇ ਕੋਡ ਖੋਲ੍ਹ ਕੇ ਪੇਪਰ ਹੱਲ ਕਰ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।