ਤੁਰਕੀ ਭੂਚਾਲ: ਮਲਬੇ ਹੇਠ ਦਬਿਆ ਵਿਅਕਤੀ 11 ਦਿਨ ਬਾਅਦ ਕੱਢਿਆ ਬਾਹਰ, ਵੀਡੀਓ ਵਾਇਰਲ  

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਪਿਆ ਨਾਲ ਫ਼ੋਨ 'ਤੇ ਕੀਤੀ ਗੱਲਬਾਤ

Turkey Earthquake: A person buried under the debris was pulled out after 11 days, the video went viral

ਤੁਰਕੀ -  ਤੁਰਕੀ ਤੇ ਸੀਰੀਆ ਵਿਚ ਆਏ ਭਿਆਨਕ ਭੂਚਾਲ ਤੋਂ ਬਾਅਦ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਈ ਜਿਸ ਤੋਂ ਬਾਅਦ ਦੁਨੀਆਂ ਦੇ 100 ਤੋਂ ਵੱਧ ਦੇਸ਼ਾਂ ਨੇ ਤੁਰਕੀ ਅਤੇ ਸੀਰੀਆ ਵਿਚ ਬਚਾਅ ਕਰਮਚਾਰੀ ਭੇਜੇ ਜੋ ਮਲਬੇ 'ਚ ਫਸੇ ਲੋਕਾਂ ਨੂੰ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਸ ਦੌਰਾਨ ਕਈ ਚਮਤਕਾਰ ਵੀ ਦੇਖਣ ਨੂੰ ਮਿਲ ਰਹੇ ਹਨ ਇਸ ਦੌਰਾਨ ਹੁਣ ਇਕ ਖਬਰ ਆਈ ਹੈ ਕਿ ਇਕ ਵਿਅਕਤੀ ਨੂੰ 11 ਦਿਨਾਂ ਪਿੱਛੋਂ ਮਲਬੇ ਵਿਚੋਂ ਜ਼ਿੰਦਾ ਬਾਹਰ ਕੱਢਿਆ ਗਿਆ ਹੈ।

ਇਸ ਦੌਰਾਨ ਉਹ ਡੇਢ ਹਫ਼ਤਾ ਬਿਨਾਂ ਖਾਧੇ-ਪੀਤੇ ਕਿਵੇਂ ਜਿਉਂਦਾ ਰਿਹਾ, ਇਹ ਕਿਸੇ ਹੈਰਾਨੀ ਤੋਂ ਘੱਟ ਨਹੀਂ ਹੈ। ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤੁਰਕੀ ਦੇ ਸਿਹਤ ਮੰਤਰੀ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿਚ 33 ਸਾਲਾ ਮੁਸਤਫਾ ਅਵਸੀ ਨੂੰ ਸਟ੍ਰੈਚਰ 'ਤੇ ਲੇਟਿਆ ਦੇਖਿਆ ਜਾ ਸਕਦਾ ਹੈ। ਉਹ ਬਚਾਅ ਕਾਰਜ 'ਚ ਲੱਗੇ ਕਰਮਚਾਰੀਆਂ ਦੇ ਫੋਨ 'ਤੇ ਗੱਲ ਕਰ ਰਿਹਾ ਹੈ।

ਜਦੋਂ ਕਿ ਉੱਥੇ ਇੱਕ ਹੋਰ ਵਿਅਕਤੀ ਰੋ ਰਿਹਾ ਹੈ। ਦਰਅਸਲ, ਉਹ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਬਾਰੇ ਪੁੱਛਦਾ ਹੈ। ਬਾਅਦ ਵਿਚ, ਉਹ ਫੋਨ 'ਤੇ ਗੱਲ ਕਰਵਾਉਣ ਵਾਲੇ ਵਿਅਕਤੀ ਦਾ  ਹੱਥ ਚੁੰਮਦਾ ਹੈ ਅਤੇ ਉਸ ਦਾ ਧੰਨਵਾਦ ਕਰਦਾ ਹੈ। ਬੀਤੇ ਸ਼ੁੱਕਰਵਾਰ 278 ਘੰਟਿਆਂ ਬਾਅਦ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਤੁਰਕੀ ਵਿਚ ਦੋ ਵੱਡੇ ਭੂਚਾਲਾਂ ਦੇ 261 ਘੰਟਿਆਂ ਬਾਅਦ ਮਲਬੇ ਵਿਚੋਂ ਦੋ ਲੋਕਾਂ ਨੂੰ ਬਾਹਰ ਕੱਢਿਆ ਗਿਆ। ਅਨਾਦੋਲੂ ਏਜੰਸੀ ਦੇ ਮੁਤਾਬਕ ਮੁਸਤਫ਼ਾ ਅਵਾਸੀ ਨੂੰ ਵੀਰਵਾਰ ਰਾਤ ਅੰਤਾਕਿਆ ਜ਼ਿਲ੍ਹੇ ਵਿੱਚ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ।