ਦਿੱਲੀ ’ਚ ਘਰ ਨੂੰ ਲੱਗੀ ਭਿਆਨਕ ਅੱਗ, 6 ਲੋਕਾਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਕਿਵੇਂ ਬਚਾਈ ਜਾਨ ;ਦੇਖੋ ਵੀਡੀਓ
New Delhi News: ਅੱਗ ਲੱਗਣ ਦਾ ਕਾਰਨ ਗੈਸ ਲੀਕ ਹੋਣਾ ਦਸਿਆ ਜਾ ਰਿਹਾ ਹੈ
New Delhi News: ਦਿੱਲੀ ਦੇ ਨਾਂਗਲੋਈ ਇਲਾਕੇ ’ਚ ਜਨਤਾ ਮਾਰਕੀਟ ਵਿਚ ਇਕ ਘਰ ’ਚ ਭਿਆਨਕ ਅੱਗ ਲੱਗ ਗਈ। ਘਰ ਦੀ ਦੂਜੀ ਮੰਜ਼ਿਲ ’ਤੇ 6 ਲੋਕ ਫਸ ਗਏ ਸਨ। ਉਨ੍ਹਾਂ ਨੇ ਦੂਜੀ ਮੰਜ਼ਿਲ ਤੋਂ ਸੜਕ ’ਤੇ ਛਾਲ ਮਾਰ ਕੇ ਅਪਣੀ ਜਾਨ ਬਚਾਈ। ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਸਾਰੇ ਹਸਪਤਾਲ ਵਿਚ ਦਾਖ਼ਲ ਹਨ। ਜ਼ਖ਼ਮੀਆਂ ਵਿਚ ਦੋ ਔਰਤਾਂ, ਤਿੰਨ ਨੌਜਵਾਨ ਅਤੇ ਇਕ ਨਾਬਾਲਗ਼ ਸ਼ਾਮਲ ਹੈ। ਦਸਿਆ ਜਾ ਰਿਹਾ ਹੈ ਕਿ ਗੈਸ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਛੱਤ ਤੋਂ ਛਾਲ ਮਾਰਨ ਕਾਰਨ ਸਾਰੇ ਲੋਕ ਜ਼ਖ਼ਮੀ ਹੋ ਗਏ ਅਤੇ ਹਸਪਤਾਲ ’ਚ ਜ਼ੇਰੇ ਇਲਾਜ ਹਨ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਇਕ ਘਰ ’ਚ ਭਿਆਨਕ ਅੱਗ ਲੱਗੀ ਹੋਈ ਹੈ, ਲੋਕ ਮੌਕੇ ’ਤੇ ਮੌਜੂਦ ਹਨ ਅਤੇ ਪੀੜਤਾਂ ਦੀ ਮਦਦ ਲਈ ਪੌੜੀਆਂ ਲੈ ਕੇ ਖੜੇ ਹਨ। ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੇ ਡਰ ਦੇ ਮਾਰੇ ਛੱਤ ਤੋਂ ਛਾਲਾਂ ਮਾਰ ਦਿਤੀਆਂ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਫ਼ਾਇਰ ਅਧਿਕਾਰੀ ਨੇ ਦਸਿਆ ਕਿ ਨਾਂਗਲੋਈ ਇਲਾਕੇ ਦੇ ਜਵਾਲਾਪੁਰੀ ਇਲਾਕੇ ਦੀ ਜਨਤਾ ਮਾਰਕੀਟ ਵਾਈ-655, ਮੋਬਾਈਲ ਮਾਰਕੀਟ ਤੋਂ ਰਾਤ 9.45 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਦੌਰਾਨ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਪਏ ਘਰੇਲੂ ਸਮਾਨ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਰਾਤ 11 ਵਜੇ ਤੱਕ ਅੱਗ ’ਤੇ ਕਾਬੂ ਪਾਇਆ ਜਾ ਸਕਿਆ।