Kerala News: ਕੇਰਲ ’ਚ ਫੁੱਟਬਾਲ ਮੈਚ ਦੌਰਾਨ ਦਰਸ਼ਕਾਂ 'ਤੇ ਜਾ ਡਿੱਗੇ ਆਤਿਸ਼ਬਾਜ਼ੀਆਂ ’ਚੋਂ ਨਿਕਲੇ ਪਟਾਕੇ, 30 ਜ਼ਖ਼ਮੀ
ਪੁਲਿਸ ਨੇ ਦੱਸਿਆ ਕਿ ਘਟਨਾ ਵਿੱਚ ਜ਼ਖਮੀਆਂ ਨੂੰ ਇਰੋਡ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ।
Kerala News: ਮੰਗਲਵਾਰ ਰਾਤ ਨੂੰ ਕੇਰਲ ਦੇ ਮਲੱਪੁਰਮ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ ਪਟਾਕੇ ਚਲਾਏ ਜਾ ਰਹੇ ਸਨ। ਇਸ ਦੌਰਾਨ ਆਤਿਸ਼ਬਾਜ਼ੀਆਂ ’ਚੋਂ ਨਿਕਲੇ ਪਟਾਕੇ ਦਰਸ਼ਕਾਂ ਉੱਤੇ ਜਾ ਡਿੱਗੇ, ਜਿਸ ਵਿੱਚ ਕਈ ਲੋਕ ਝੁਲਸ ਗਏ। 30 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਅਰੀਕੋਡ ਦੇ ਥੈਰਾੱਟਮਲ ਵਿਖੇ ਸੈਵਨਜ਼ ਫੁੱਟਬਾਲ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਦੌਰਾਨ ਆਤਿਸ਼ਬਾਜ਼ੀ ਕਾਰਨ ਵਾਪਰੀ।
ਪੁਲਿਸ ਨੇ ਦੱਸਿਆ ਕਿ ਘਟਨਾ ਵਿੱਚ ਜ਼ਖਮੀਆਂ ਨੂੰ ਇਰੋਡ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦਰਸ਼ਕਾਂ ਦੀਆਂ ਸੱਟਾਂ ਗੰਭੀਰ ਨਹੀਂ ਹਨ। ਇਹ ਘਟਨਾ ਯੂਨਾਈਟਿਡ ਐਫਸੀ ਨੇਲੀਕੁਥ ਅਤੇ ਕੇਐਮਜੀ ਮਾਵੂਰ ਵਿਚਕਾਰ ਟੂਰਨਾਮੈਂਟ ਦੇ ਫਾਈਨਲ ਮੈਚ ਤੋਂ ਪਹਿਲਾਂ ਵਾਪਰੀ।
ਜਿਵੇਂ ਹੀ ਮੈਦਾਨ ਦੇ ਵਿਚਕਾਰ ਆਤਿਸ਼ਬਾਜ਼ੀ ਸ਼ੁਰੂ ਹੋਈ, ਪਟਾਕੇ ਗੈਲਰੀਆਂ ਦੀਆਂ ਅਗਲੀਆਂ ਕਤਾਰਾਂ ਵਿੱਚ ਬੈਠੇ ਦਰਸ਼ਕਾਂ ਵੱਲ ਉੱਡਣ ਲੱਗੇ। ਪਟਾਕਿਆਂ ਤੋਂ ਬਚਣ ਲਈ ਭੱਜਦੇ ਸਮੇਂ ਡਿੱਗਣ ਕਾਰਨ ਕੁਝ ਲੋਕ ਸੜ ਗਏ ਅਤੇ ਕੁਝ ਜ਼ਖ਼ਮੀ ਹੋ ਗਏ। ਸ਼ੁਕਰ ਹੈ ਕਿ ਇਹ ਕੋਈ ਵੱਡਾ ਹਾਦਸਾ ਨਹੀਂ ਬਣ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਤਿੰਨ ਪ੍ਰਸ਼ੰਸਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਨੇੜਲੇ ਨਿੱਜੀ ਹਸਪਤਾਲਾਂ ਵਿੱਚ ਚੱਲ ਰਿਹਾ ਹੈ।