ਅਤਿਵਾਦੀ ਹਮਲਾ: ਅੱਠ ਜਵਾਨ ਹਲਾਕ, ਦੋ ਅਤਿਵਾਦੀ ਵੀ ਮਰੇ
ਦਖਣੀ ਕਸ਼ਮੀਰ ਵਿਚ ਪੁਲਵਾਮਾ ਦੇ ਜ਼ਿਲ੍ਹਾ ਪੁਲਿਸ ਕੰਪਲੈਕਸ 'ਚ ਅੱਜ ਤੜਕੇ ਅਤਿਵਾਦੀਆਂ ਨੇ ਹਮਲਾ ਕਰ ਦਿਤਾ ਜਿਸ ਤੋਂ ਬਾਅਦ ਅਤਿਵਾਦੀਆਂ ਅਤੇ ਸੁਰੱÎਖਿਆ ਬਲਾਂ ਵਿਚ ਜ਼ਬਰਦਸਤ
ਸ੍ਰੀਨਗਰ, 26 ਅਗੱਸਤ : ਦਖਣੀ ਕਸ਼ਮੀਰ ਵਿਚ ਪੁਲਵਾਮਾ ਦੇ ਜ਼ਿਲ੍ਹਾ ਪੁਲਿਸ ਕੰਪਲੈਕਸ 'ਚ ਅੱਜ ਤੜਕੇ ਅਤਿਵਾਦੀਆਂ ਨੇ ਹਮਲਾ ਕਰ ਦਿਤਾ ਜਿਸ ਤੋਂ ਬਾਅਦ ਅਤਿਵਾਦੀਆਂ ਅਤੇ ਸੁਰੱÎਖਿਆ ਬਲਾਂ ਵਿਚ ਜ਼ਬਰਦਸਤ ਮੁਕਾਬਲਾ ਹੋਇਆ ਜਿਸ 'ਚ ਤਿੰਨ ਅਤਿਵਾਦੀ ਮਾਰ ਦਿਤੇ ਗਏ ਅਤੇ ਸੀਆਰਪੀਐਫ਼ ਤੇ ਪੁਲਿਸ ਦੇ ਜਵਾਨਾਂ ਸਮੇਤ ਕੁਲ ਅੱਠ ਜਵਾਨ ਵੀ ਮਾਰੇ ਗਏ। ਹਮਲੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਨੇ ਲਈ ਹੈ।
ਅਧਿਕਾਰੀਆਂ ਨੇ ਦਸਿਆ ਕਿ ਕੰਪਲੈਕਸ ਵਿਚ ਕਈ ਮੁੱਖ ਦਫ਼ਤਰ ਅਤੇ ਰਿਹਾਇਸ਼ੀ ਭਵਨ ਹਨ, ਵਿਚ ਹਾਲੇ ਵੀ ਦੋ ਅਤਿਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਕਾਰਵਾਈ ਜਾਰੀ ਹੈ। ਪੁਲਿਸ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਨੇ ਅੱਜ ਤੜਕੇ ਸਾਢੇ ਚਾਰ ਵਜੇ ਜ਼ਿਲ੍ਹਾ ਪੁਲਿਸ ਲਾਈਨ ਦੀ ਇਕ ਇਮਾਰਤ ਵਿਚ ਵੜ ਕੇ ਗੋਲੀਬਾਰੀ ਸ਼ੁਰੂ ਕਰ ਦਿਤੀ। ਉਨ੍ਹਾਂ ਦਸਿਆ ਕਿ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੁਪਹਿਰ ਤਕ ਮੁਕਾਬਲਾ ਜਾਰੀ ਸੀ। ਅਧਿਕਾਰੀ ਨੇ ਦਸਿਆ ਕਿ ਵਾਧੂ ਸੁਰੱਖਿਆ ਬਲ ਨੂੰ ਘਟਨਾ ਸਥਾਨ 'ਤੇ ਰਵਾਨਾ ਕਰ ਦਿਤਾ ਗਿਆ ਹੈ। ਵਖਰੀ ਘਟਨਾ ਵਿਚ ਬੀਐਸਐਫ਼ ਨੇ ਤਿੰਨ ਪਾਕਿਸਤਾਨੀ ਰੇਂਜਰਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਕਲ ਪਾਕਿਸਤਾਨੀ ਰੇਂਜਰਾਂ ਨੇ ਬੀਐਸਐਫ਼ ਦੇ ਜਵਾਨ ਨੂੰ ਮਾਰ ਦਿਤਾ ਸੀ।
ਜੈਸ਼ ਏ ਮੁਹੰਮਦ ਦੇ ਅਤਿਵਾਦੀਆਂ ਦੁਆਰਾ ਕੀਤਾ ਗਿਆ ਇਹ ਹਮਲਾ ਦਖਣੀ ਕਸ਼ਮੀਰ ਵਿਚ ਬੀਤੇ ਦੋ ਸਾਲਾਂ ਦੌਰਾਨ ਕਿਸੇ ਸੁਰੱਖਿਆ ਅਦਾਰੇ 'ਤੇ ਹੁਣ ਤਕ ਦਾ ਸੱਭ ਤੋਂ ਵੱਡਾ ਹਮਲਾ ਹੈ। ਅਤਿਵਾਦੀਆਂ ਨੇ ਪੁਲਿਸ ਲਾਈਨ 'ਚ ਸਥਾਪਤ ਇਲੋਕਟ੍ਰਾਨਿਕ ਸਰਵੀਲਾਂਸ ਸੈਂਟਰ ਨੂੰ ਨਿਸ਼ਾਨਾ ਬਣਾਇਆ। ਅਤਿਵਾਦੀਆਂ ਦੀਆਂ ਗੋਲੀਆਂ ਦਾ ਜਵਾਬ ਦਿੰਦਿਆਂ ਸੁਰੱਖਿਆ ਬਲਾਂ ਨੇ ਉਥੇ ਅੰਦਰ ਰਹਿ ਰਹੇ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਘਰ ਵਾਲਿਆ ਨੂੰ ਬਾਹਰ ਕੱਢ ਦਿਤਾ। ਇਸੇ ਲੜੀ ਵਿਚ ਸਿਪਾਹੀ ਗੋਲੀ ਵੱਜਣ ਨਾਲ ਸ਼ਹੀਦ ਹੋ ਗਿਆ। ਸਵੈਚਾਲਿਤ ਹਥਿਆਰਾਂ ਨਾਲ ਲੈਸ ਆਤਮਘਾਤੀ ਅਤਿਵਾਦੀਆਂ ਦਾ ਇਕ ਦਲ ਅੱਜ ਸਵੇਰੇ ਗ੍ਰਨੇਡ ਸੁਟਦਾ ਹੋਇਆ ਅਤੇ ਗੋਲੀਆਂ ਚਲਾਉਂਦਾ ਹੋਇਆ ਜ਼ਿਲ੍ਹਾ ਪੁਲਿਸ ਲਾਈਨ ਵਿਚ ਦਾਖ਼ਲ ਹੋ ਗਿਆ ਸੀ। ਪੰਜਾਂ ਵਿਚੋਂ ਚਾਰ ਦੀ ਪਛਾਣ ਸਿਪਾਹੀ ਮੁਹੰਮਦ ਯਾਕੂਬ, ਪੰਮੀ ਕੁਮਾਰ, ਪ੍ਰਭੂ ਨਾਰਾਇਣ, ਐਸਬੀ ਸੁਧਾਕਰ ਵਜੋਂ ਹੋਈ ਹੈ। (ਪੀ.ਟੀ.ਆਈ.)
ਕਾਰਵਾਈ ਤੋਂ ਬਾਅਦ ਕੁੱਝ ਅਤਿਵਾਦੀ ਮੌਕੇ ਤੋਂ ਫ਼ਰਾਰ ਹੋ ਗਏ ਤੇ ਕੁੱਝ ਅੰਦਰ ਲੁਕੇ ਹੋਏ ਹਨ। (ਏਜੰਸੀ)