ਪ੍ਰਧਾਨ ਮੰਤਰੀ ਦੀ ਨਸੀਹਤ : ਖ਼ੁਦ ਨੂੰ ਫ਼ਾਈਲਾਂ ਤਕ ਸੀਮਤ ਨਾ ਰੱਖਣ ਆਈਏਐਸ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਨੂੰ ਸਲਾਹ ਦਿਤੀ ਹੈ ਕਿ ਉਹ ਖ਼ੁਦ ਨੂੰ ਫ਼ਾਈਲਾਂ ਤਕ ਸੀਮਤ ਨਾ ਰੱਖਣ।

Narendra Modi

 


ਨਵੀਂ ਦਿੱਲੀ, 25 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਨੂੰ ਸਲਾਹ ਦਿਤੀ ਹੈ ਕਿ ਉਹ ਖ਼ੁਦ ਨੂੰ ਫ਼ਾਈਲਾਂ ਤਕ ਸੀਮਤ ਨਾ ਰੱਖਣ। ਫ਼ੈਸਲਿਆਂ ਦਾ ਸਹੀ ਪ੍ਰਭਾਵ ਵੇਖਣ ਲਈ ਜ਼ਮੀਨੀ ਪੱਧਰ 'ਤੇ ਦੌਰਾ ਕਰਨੇ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ਮੁਤਾਬਕ ਵੀਰਵਾਰ ਸ਼ਾਮ ਪ੍ਰਧਾਨ ਮੰਤਰੀ ਨੂੰ ਮਿਲਣ ਆਏ ਭਾਰਤੀ ਪ੍ਰਸ਼ਾਸਨਿਕ  ਸੇਵਾ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੋਦੀ ਨੇ ਉਨ੍ਹਾਂ ਨੂੰ ਇਹ ਸਲਾਹ ਦਿਤੀ। ਮੋਦੀ ਨੇ ਭਾਰਤ ਸਰਕਾਰ ਨਾਲ ਕੰਮ ਰਹੇ 80 ਤੋਂ ਵੱਧ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਨਾਲ ਗੱਲਬਾਤ ਕੀਤੀ।
     ਪ੍ਰਧਾਨ ਮੰਤਰੀ ਦੇ ਆਈਏਐਸ ਅਧਿਕਾਰੀਆਂ ਨਾਲ ਪੰਜ ਵੱਖ ਵੱਖ ਗੱਲਬਾਤ ਸੈਸ਼ਨ ਹੋਣੇ ਹਨ ਜਿਨ੍ਹਾਂ ਵਿਚ ਇਹ ਦੂਜਾ ਪੱਧਰ ਸੀ। ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਕਾਰੀ ਅਪਣੇ ਕੰਮ ਨੂੰ ਸਿਰਫ਼ ਡਿਊਟੀ ਨਾ ਸਮਝਣ ਸਗੋਂ ਦੇਸ਼ ਦੇ ਸ਼ਾਸਨ ਵਿਚ ਹਾਂਪੱਖੀ ਬਦਲਾਅ ਲਿਆਉਣ ਦੇ ਮੌਕੇ ਵਜੋਂ ਵੇਖਣ। ਮੋਦੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰੀ ਪ੍ਰਕਿਆਵਾਂ ਨੂੰ ਸੌਖਾ ਬਣਾਉਣ ਲਈ ਤਕਨੀਕ ਦੀ ਵਰਤੋਂ ਕਰੋ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ 100 ਸੱਭ ਤੋਂ ਪਿਛੜੇ ਜ਼ਿਲ੍ਹਿਆਂ ਵਲ ਧਿਆਨ ਦੇਣ ਤਾਕਿ ਵਿਕਾਸ ਦੇ ਵੱਖ ਵੱਖ ਮਾਪਦੰਡਾਂ 'ਤੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਲਿਆਂਦਾ ਜਾ ਸਕੇ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਅਧਿਕਾਰੀ ਸਵੇਰੇ ਨੂੰ ਫ਼ਾਈਲਾਂ ਤਕ ਸੀਮਤ ਨਾ ਰੱਖੋ ਸਗੋਂ ਫ਼ੈਸਲਿਆਂ ਦੇ ਪ੍ਰਭਾਵਾਂ ਨੁੰ ਸਮਝਣ ਲਈ ਜ਼ਮੀਨੀ ਪੱਧਰ ਦੇ ਦੌਰੇ ਕਰਨ। ਇਸ ਸੰਦਰਭ ਵਿਚ ਉਨ੍ਹਾਂ ਨੇ ਗੁਜਰਾਤ ਵਿਚ ਸਾਲ 2001 ਵਿਚ ਆਏ ਭੂਚਾਲ ਤੋਂ ਬਾਅਦ ਪੁਨਰਨਿਰਮਾਣ ਕਾਰਜਾਂ ਵਿਚ ਜੁਟੇ ਅਧਿਕਾਰੀਆਂ ਨੇ ਅਪਣੇ ਅਨੁਭਵਾਂ ਨੂੰ ਸਾਂਝਾ ਕੀਤਾ। (ਏਜੰਸੀ)