ਚਾਰਾ ਘੁਟਾਲਾ ਦੇ ਲਗਾਤਾਰ ਚੌਥੇ ਕੇਸ 'ਚ ਲਾਲੂ ਯਾਦਵ ਦੋਸ਼ੀ ਕਰਾਰ
ਚਾਰਾ ਘੁਟਾਲਾ ਦੇ ਲਗਾਤਾਰ ਚੌਥੇ ਕੇਸ 'ਚ ਲਾਲੂ ਯਾਦਵ ਦੋਸ਼ੀ ਕਰਾਰ
ਰਾਂਚੀ : ਚਾਰਾ ਘੁਟਾਲਾ ਮਾਮਲੇ 'ਚ ਰਾਂਚੀ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਦੁਮਕਾ ਖ਼ਜ਼ਾਨਾ ਮਾਮਲੇ 'ਚ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸ਼ਾਦ ਯਾਦਵ ਨੂੰ ਫਿਰ ਦੋਸ਼ੀ ਕਰਾਰ ਦਿਤਾ ਗਿਆ ਹੈ, ਜਦੋਂ ਕਿ ਗ਼ੈਰ-ਕਾਨੂੰਨੀ ਨਿਕਾਸੀ ਨਾਲ ਜੁੜੇ ਇਸ ਮਾਮਲੇ 'ਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਬਰੀ ਕਰ ਦਿੱਤਾ ਗਿਆ ਹੈ।
ਜਗਨਨਾਥ ਮਿਸ਼ਰਾ ਦੇ ਨਾਲ ਮਹੇਂਦਰ ਸਿੰਘ ਬੇਦੀ, ਅਧੀਪ ਚੰਦ, ਧਰੁਵ ਭਗਤ ਅਤੇ ਆਨੰਦ ਕੁਮਾਰ ਵੀ ਬਰੀ ਕਰ ਦਿੱਤੇ ਗਏ ਹਨ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਅਦਾਲਤ ਨੇ ਬਿਹਾਰ ਦੇ ਜਨਰਲ ਆਡੀਟਰ ਸਮੇਤ ਮਹਾਲੇਖਾਕਾਰ ਕਾਰਜਕਾਲ ਦੇ 3 ਅਧਿਕਾਰੀਆਂ ਵਿਰੁਧ ਇਸ ਮਾਮਲੇ 'ਚ ਮੁਕੱਦਮਾ ਚਲਾਏ ਜਾਣ ਦੀ ਲਾਲੂ ਪ੍ਰਸ਼ਾਦ ਦੀ ਪਟੀਸ਼ਨ ਸਵੀਕਾਰ ਕੀਤੀ ਸੀ, ਜਿਸ ਦੇ ਚਲਦੇ ਤਿੰਨਾਂ ਨੂੰ ਸੰਮਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਚਾਰਾ ਘੁਟਾਲੇ ਦੇ ਦੁਮਕਾ ਖ਼ਜ਼ਾਨਾ ਮਾਮਲੇ 'ਚ 3 ਕਰੋੜ 13 ਲੱਖ ਦੀ ਗੜਬੜੀ ਹੋਣ ਦੀ ਗੱਲ ਸਾਹਮਣੇ ਆਈ ਸੀ। ਲਾਲੂ ਪ੍ਰਸ਼ਾਦ, ਜਗਨਨਾਥ ਮਿਸ਼ਰਾ ਅਤੇ ਪਹਿਲਾਂ ਤੋਂ ਹੀ ਚਾਰਾ ਘੁਟਾਲੇ ਦੇ 3 ਮਾਮਲਿਆਂ 'ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਬਿਰਸਾ ਮੁੰਡਾ ਜੇਲ੍ਹ 'ਚ ਬੰਦ ਹਨ।