ਨਿਰਭਯਾ ਕੇਸ- ਦੋਸ਼ੀਆਂ ਨੂੰ ਫਾਂਸੀ ਹੋਣ ਦੀ ਖੁਸ਼ੀ ਵਿਚ Free ਸਫ਼ਰ ਕਰਵਾਏਗਾ ਇਹ ਵਿਅਕਤੀ
ਅਦਾਲਤ ਨੇ 20 ਮਾਰਚ 2020 ਨੂੰ ਦਿੱਲੀ ਵਿੱਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ। ਪਿਛਲੇ ਕਈ ਮਹੀਨਿਆਂ
ਨਵੀਂ ਦਿੱਲੀ- ਅਦਾਲਤ ਨੇ 20 ਮਾਰਚ 2020 ਨੂੰ ਦਿੱਲੀ ਵਿੱਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇ ਫੈਸਲੇ ਨੂੰ ਕਾਇਮ ਰੱਖਿਆ ਹੈ। ਪਿਛਲੇ ਕਈ ਮਹੀਨਿਆਂ ਤੋਂ, ਹਰ ਕੋਈ ਇਸ ਫਾਂਸੀ ਦੇ ਫੈਸਲੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਉਨ੍ਹਾਂ ਵਿਚੋਂ ਇਕ ਰਾਜਪਾਲ ਸੀ ਜੋ ਹਿਸਾਰ ਦੇ ਪਿੰਡ ਆਰੀਆਨਗਰ ਦਾ ਵਸਨੀਕ ਸੀ।
ਜਿਸ ਨੂੰ ਨਾ ਸਿਰਫ਼ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਹੋਣ ਦਾ ਇੰਤਜ਼ਾਰ ਸੀ ਬਲਕਿ ਉਹ ਇਸ ਦਿਨ ਦਾ ਵੀ ਇੰਤਜ਼ਾਰ ਕਰ ਰਿਹਾ ਸੀ ਕਿ ਫਾਂਸੀ ਵਾਲੇ ਦਿਨ ਆਪਣੇ ਰਿਕਸ਼ੇ ਤੇ ਸਾਰਿਆਂ ਨੂੰ ਮੁਫ਼ਤ ਸਫ਼ਰ ਵੀ ਕਰਵਾਏਗਾ। ਇਸ ਦੇ ਲਈ ਉਸਨੇ ਆਪਣੀ ਆਟੋ ਰਿਕਸ਼ਾ 'ਤੇ ਬੈਨਰ ਵੀ ਲਗਾਇਆ ਹੈ। ਰਾਜਪਾਲ ਦਾ ਕਹਿਣਾ ਹੈ ਕਿ ਨਿਰਭਯਾ ਨਾਲ ਵਾਪਰੀ ਇਸ ਘਟਨਾ ਨੇ ਉਸ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ।
ਉਸ ਸਮੇਂ ਤੋਂ, ਉਹ ਦੋਸ਼ੀਆਂ ਨੂੰ ਸਜ਼ਾ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ। ਆਖਰਕਾਰ, ਉਨ੍ਹਾਂ ਦਾ ਇੰਤਜ਼ਾਰ ਕੱਲ੍ਹ ਖ਼ਤਮ ਹੋਣ ਵਾਲਾ ਹੈ। ਸਿਰਫ ਇਹ ਹੀ ਨਹੀਂ, ਰਕਸ਼ਾ ਬੰਧਨ ਵਾਲੇ ਦਿਨ ਰਾਜਪਾਲ ਲੋਕਾਂ ਨੂੰ ਦਿਨ ਭਰ ਮੁਫਤ ਯਾਤਰਾ ਵੀ ਕਰਾਉਂਦਾ ਹੈ। ਉਨ੍ਹਾਂ ਦਾ ਔਰਤਾਂ ਪ੍ਰਤੀ ਇੰਨਾ ਸਤਿਕਾਰ ਹੈ ਕਿ ਉਹ ਇਸ ਕਿਸਮ ਦੀ ਮੁਹਿੰਮ ਵਿਚ ਸਕਾਰਾਤਮਕ ਸੰਦੇਸ਼ ਦੇਣਾ ਚਾਹੁੰਦੇ ਹਨ।
ਰਾਜਪਾਲ ਦਾ ਕਹਿਣਾ ਹੈ ਕਿ ਉਸ ਦੀਆਂ ਵੀ ਦੋ ਭੈਣਾਂ ਅਤੇ ਦੋ ਧੀਆਂ ਹਨ। ਉਹ ਸਮਝਦੇ ਹਨ ਕਿ ਔਰਤਾਂ ਦੀ ਸੁਰੱਖਿਆ ਕਿੰਨੀ ਮਹੱਤਵਪੂਰਨ ਹੈ। ਉਸਨੇ ਕਿਹਾ ਕਿ ਉਹ ਇਕ ਆਮ ਪਰਿਵਾਰ ਵਿਚੋਂ ਹੈ, ਉਹ ਔਰਤਾਂ ਲਈ ਬਹੁਤ ਕੁਝ ਨਹੀਂ ਕਰ ਪਾ ਰਿਹਾ ਹੈ ਪਰ ਉਹ ਔਰਤਾਂ ਨੂੰ ਆਟੋਰਿਕਸ਼ਾ ਨਾਲ ਸਹਾਇਤਾ ਕਰਕੇ ਵੀ ਖੁਸ਼ੀ ਮਹਿਸੂਸ ਕਰਦਾ ਹੈ।
ਰਾਜਪਾਲ ਨੇ ਦੱਸਿਆ ਕਿ ਉਹਨਾਂ ਨੇ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਤੋਂ ਬਾਅਦ ਬੈਨਰ ਤੇ ਤਾਰੀਕ ਵੀ ਲਿਖੀ ਹੈ ਅਤੇ ਫ੍ਰੀ ਯਾਤਰਾ ਕਰਵਾਉਣ ਦਾ ਸੰਦੇਸ਼ ਵੀ ਲਿਖਵਾਇਆ ਹੈ। ਪਰ ਕਈ ਮਹੀਨਿਆਂ ਤੋਂ ਫਾਂਸੀ ਟਲਦੀ ਆ ਰਹੀ ਸੀ ਫਿਰ ਰਾਜਪਾਲ ਨੇ ਨੇ ਫਾਂਸੀ ਦੀ ਤਾਰੀਕ ਦੀ ਬਜਾਏ ਇਹ ਲਿਖਵਾ ਦਿੱਤਾ ਕਿ ਜਿਸ ਦਿਨ ਦੋਸ਼ੀਆਂ ਨੂੰ ਫਾਂਸੀ ਹੋਵੇਗੀ ਉਸ ਦਿਨ ਮੈਂ ਔਰਤਾਂ ਨੂੰ ਮੁਫਤ ਸਫਰ ਕਰਵਾਵਾਂਗਾ।