ਕੁਝ ਇਸ ਤਰ੍ਹਾਂ ਬੀਤਣਗੇ ਨਿਰਭਯਾ ਦੇ ਦੋਸ਼ੀਆਂ ਦੇ ਆਖਰੀ ਘੰਟੇ, ਫਾਂਸੀ ਤੋਂ ਪਹਿਲਾਂ ਮਿਲੇਗੀ ਚਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਖਿਰਕਾਰ ਉਹ ਦਿਨ ਆ ਹੀ ਗਿਆ, ਜਿਸ ਦਿਨ ਨਿਰਭਯਾ ਨੂੰ ਇਨਸਾਫ਼ ਮਿਲੇਗਾ।

Photo

ਨਵੀਂ ਦਿੱਲੀ: ਆਖਿਰਕਾਰ ਉਹ ਦਿਨ ਆ ਹੀ ਗਿਆ, ਜਿਸ ਦਿਨ ਨਿਰਭਯਾ ਨੂੰ ਇਨਸਾਫ਼ ਮਿਲੇਗਾ। ਨਿਰਭਯਾ ਦੇ ਦੋਸ਼ੀਆਂ ਨੂੰ 20 ਮਾਰਚ ਨੂੰ ਫਾਂਸੀ ਹੋਵੇਗੀ। ਪਟਿਆਲਾ ਹਾਊਸ ਕੋਰਟ ਨੇ ਡੈੱਥ ਵਾਰੰਟ ਦੀ ਰੋਕ ਦੀ ਅਰਜੀ ਨੂੰ ਖਾਰਜ ਕਰ ਦਿੱਤਾ ਹੈ।

ਦੱਸ ਦਈਏ ਕਿ ਕਾਫ਼ੀ ਲੰਬੇ ਸਮੇਂ ਤੋਂ ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਦੀ ਤਰੀਕ ਟਾਲੀ ਜਾ ਰਹੀ ਸੀ। ਇਸ ਤੋਂ ਪਹਿਲਾਂ ਫਾਂਸੀ ਲਈ ਤਰੀਕ 3 ਮਾਰਚ ਤੈਅ ਕੀਤੀ ਗਈ ਸੀ। ਨਿਰਭਯਾ ਦੇ ਚਾਰ ਦੋਸ਼ੀ ਮੁਕੇਸ਼, ਵਿਨੈ ਸ਼ਰਮਾ, ਪਵਨ ਅਤੇ ਅਕਸ਼ੈ ਨੂੰ 20 ਮਾਰਚ ਸਵੇਰੇ ਸਾਢੇ 5 ਵਜੇ ਫਾਂਸੀ ਹੋਵੇਗੀ।

ਜੱਲਾਦ ਪਵਨ ਇਹਨਾਂ ਸਾਰਿਆਂ ਨੂੰ ਫਾਂਸੀ ਦੇਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਵਨ ਪੰਜ ਲੋਕਾਂ ਨੂੰ ਫਾਂਸੀ ਦੇ ਚੁੱਕੇ ਹਨ। ਦੱਸ ਦਈਏ ਕਿ ਫਾਂਸੀ ਦੇਣ ਤੋਂ ਪਹਿਲਾਂ ਅਰੋਪੀਆਂ ਨੂੰ ਸਵੇਰ ਦੀ ਚਾਹ ਜੇਲ੍ਹ ਪ੍ਰਸ਼ਾਸਨ ਵੱਲੋਂ ਦਿੱਤੀ ਜੀਵੇਗੀ। ਜੇਲ੍ਹ ਮੈਨੂਅਲ ਅਨੁਸਾਰ ਫਾਂਸੀ ਤੋਂ ਪਹਿਲਾਂ ਕੈਦੀ ਨੂੰ ਚਾਹ ਦਿੱਤੀ ਜਾਵੇਗੀ।

ਚਾਹ ਅਤੇ ਬਿਸਕੁਟ ਦੇਣ ਤੋਂ ਬਾਅਦ ਉਹਨਾਂ ਨੂੰ ਨਹਾਉਣ ਲਈ ਕਿਹਾ ਜਾਵੇਗਾ। ਫਿਰ ਉਹਨਾਂ ਨੂੰ ਕਾਲੇ ਕੱਪੜੇ ਪਹਿਨਾਏ ਜਾਂਦੇ ਹਨ। ਜਦੋਂ ਅਰੋਪੀਆਂ ਨੂੰ ਫਾਂਸੀ ਲਈ ਲਿਜਾਇਆ ਜਾਵੇਗਾ ਤਾਂ ਉਹਨਾਂ ਦੇ ਚੇਹਰੇ ‘ਤੇ ਕਾਲਾ ਕੱਪੜਾ ਪਾਇਆ ਜਾਵੇਗਾ ਤੇ ਪੈਰਾਂ ਨੂੰ ਰੱਸੀ ਨਾਲ ਬੰਨਿਆ ਜਾਵੇਗਾ। ਫਾਂਸੀ ਦੀ ਰੱਸੀ ਬਕਸਰ ਤੋਂ ਲਿਆਂਦੀ ਗਈ ਹੈ। ਫਾਂਸੀ ਦੌਰਾਨ ਇਸ਼ਾਰਿਆਂ ਜ਼ਰੀਏ ਗੱਲਬਾਤ ਕੀਤੀ ਜਾਂਦੀ ਹੈ।