ਰਾਜਸਥਾਨ 'ਚ ਗੈਸ ਲੀਕ ਹੋਣ ਨਾਲ ਹੋਇਆ ਵੱਡਾ ਧਮਾਕਾ, 3 ਲੋਕਾਂ ਦੀ ਹੋਈ ਮੌਤ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ
Gas leak in Rajasthan
ਚਿਤੌੜਗੜ: ਰਾਜਸਥਾਨ ਦੇ ਚਿਤੌੜਗੜ 'ਚ ਇੱਕ ਘਰ ਦੇ ਅੰਦਰ ਗੈਸ ਲੀਕ ਹੋਣ ਨਾਲ ਵੱਡਾ ਹਾਦਸਾ ਵਾਪਰ ਗਿਆ। ਜਿਸ ਕਾਰਨ ਇਥੇ ਧਮਾਕਾ ਹੋ ਗਿਆ। ਧਮਾਕੇ ਨਾਲ ਘਰ ਦੀ ਛੱਤ ਉੱਡ ਗਈ। ਕੰਧ ਡਿੱਗਣ ਨਾਲ ਸਾਰਾ ਪਰਿਵਾਰ ਅੰਦਰ ਹੀ ਫਸਿਆ ਰਿਹਾ।
ਬਹੁਤ ਸਾਰੇ ਲੋਕ ਮਲਬੇ ਵਿੱਚ ਦੱਬ ਗਏ। ਇਸ ਹਾਦਸੇ ਵਿੱਚ 3 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ 4 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ਸਬੰਧੀ ਚਿਤੌੜਗੜ੍ਹ ਦੇ ਡੀਐਸਪੀ ਅਮਿਤ ਕੁਮਾਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ।
ਡੀਐਸਪੀ ਅਮਿਤ ਕੁਮਾਰ ਦੇ ਅਨੁਸਾਰ ਉਪਰੋਕਤ ਘਰ ਵਿੱਚ ਹੋਏ ਧਮਾਕੇ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਲਿਜਾਇਆ ਗਿਆ।