26 ਦੇ ਭਾਰਤ ਬੰਦ ਨੂੰ ਲੈ ਕੇ ਡਾ. ਦਰਸ਼ਨਪਾਲ ਨੇ ਕਰ ਦਿੱਤੇ ਵੱਡੇ ਖੁਲਾਸੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਭਾਜਪਾ ਦੀਆਂ ਜੜ੍ਹਾਂ ਹਿਲਾ ਦੇਵੇਗਾ''

Dr. darshan pal And Seshav Nagra

 ਨਵੀਂ ਦਿੱਲੀ ( ਸੈਸ਼ਵ ਨਾਗਰਾ) ਕਿਸਾਨ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹਨ। ਕਿਸਾਨ ਜਥੇਬੰਦੀਆਂ ਵੀ ਇਸ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਸਰਕਾਰ ਤੇ ਦਬਾਅ ਬਣਾ ਰਹੀਆਂ ਹਨ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਡਾ.ਦਰਸ਼ਨਪਾਲ ਨਾਲ ਗੱਲਬਾਤ ਕੀਤੀ ਗਈ।

ਉਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਸੋਚਿਆ ਸੀ ਕਿ 26 ਮਾਰਚ ਨੂੰ ਕਿਸਾਨ ਅੰਦੋਲਨ ਨੂੰ 4 ਮਹੀਨੇ ਪੂਰੇ ਹੋਣ ਜਾ ਰਹੇ ਹਨ ਇਸ ਲਈ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ।  ਭਾਰਚ ਬੰਦ ਦੇ ਸੱਦੇ ਨੂੰ ਮਜ਼ਬੂਤ ਕਰਨ ਲਈ ਦੂਸਰੇ ਸੰਗਠਨਾਂ ਨਾਲ ਵੀ ਤਾਲਮੇਲ ਕਰਨਾ ਚਾਹੀਦਾ ਹੈ। ਇਸ ਲਈ ਅੱਜ ਅਸੀਂ ਸੱਦਾ ਦਿੱਤਾ ਸਾਡੇ ਕੋਲ ਅੱਜ 30-35 ਜਥੇਬੰਦੀਆਂ ਆਈਆਂ।

ਡਾ. ਦਰਸ਼ਨਪਾਲ ਨੇ ਕਿਹਾ ਕਿ  ਅਸੀਂ ਪ੍ਰਚਾਰ ਕਰਾਂਗੇ। ਲੋਕਾਂ ਨੂੰ ਅਪੀਲ ਕੀਤੀ ਜਾਵੇਗੀ। ਭਾਰਤ ਬੰਦ ਵਾਲੇ ਦਿਨ ਬੱਸਾਂ , ਦੁਕਾਨਾਂ, ਟੈਂਪੂ ਸਾਰਾ ਕੁੱਝ ਬੰਦ ਹੋਵੇਗਾ। ਉਹਨਾਂ ਕਿਹਾ ਕਿ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੁਕੰਮਲ ਭਾਰਤ ਬੰਦ ਹੋਵੇਗਾ। ਉਹਨਾਂ ਕਿਹਾ ਕਿ  ਬੰਗਾਲ ਦੇ ਕਈ ਇਲਾਕਿਆਂ ਵਿਚ ਵੋਟਾਂ  ਪੈਣੀਆਂ ਹਨ ਜਿਥੇ 27  ਮਾਰਚ ਨੂੰ ਵੋਟਾਂ ਪੈਣੀਆਂ ਹਨ ਉਥੇ 26 ਮਾਰਚ ਨੂੰ ਭਾਰਤ  ਬੰਦ ਦਾ ਸੱਦਾ ਨਹੀਂ ਦਿੱਤਾ ਜਾਵੇਗਾ ਪਰ ਜਿਥੇ ਵੋਟਾਂ ਲੇਟ ਪੈਣੀਆਂ ਹਨ।

ਉਥੇ ਭਾਰਤ ਬੰਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ  ਰੋਡ ਤੇ ਰੇਲਾਂ ਵੀ ਜਾਮ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਬੀਜੇਪੀ ਦਾ ਹਾਰਨਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਬੰਗਾਲ ਵਿਚ ਬਹੁਤ ਸਾਰੇ ਪੰਜਾਬੀ ਹਨ ਅਤੇ ਕਿਸਾਨ ਜਥੇਬੰਦੀਆਂ ਵੀ ਹਨ ਜੋ ਸਾਡੇ  ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਅੰਦੋਲਨ ਦਾ ਲਗਾਤਾਰ ਚੱਲਣਾ  ਬੀਜੇਪੀ ਲਈ ਟੈਨਸ਼ਨ ਦੀ ਗੱਲ ਹੈ।

 

ਇਸਦਾ ਪ੍ਰੈਸ਼ਰ ਬਹੁਤ ਹੈ ਬੀਜੇਪੀ ਤੇ। ਉਹਨਾਂ ਕਿਹਾ ਕਿ ਜੇ  ਸਾਡਾ ਅੰਦੋਲਨ  ਤਿੰਨ ਚਾਰ ਮਹੀਨੇ ਹੋਰ ਚੱਲਦਾ ਰਿਹਾ ਤਾਂ ਅਸੀਂ ਬੀਜੇਪੀ ਦੇ ਖਿਲਾਫ ਯੂਪੀ ਵਿਚ ਹਨੇਰੀ ਲਿਆ ਦੇਵਾਂਗੇ। ਪੰਜਾਬ ਦੀ ਬੀਜੇਪੀ ਡਰੀ ਪਈ ਹੈ। ਸਾਡੇ ਅੰਦੋਲਨ  ਦੇ ਸੇਕ ਵਿਚ ਬੀਜੇਪੀ ਬਿਘਲ ਜਾਵੇ ਸਾਡੇ ਲ਼ਈ ਇਸ ਤੋਂ ਵੱਡੀ ਪ੍ਰਾਪਤੀ ਹੋਰ ਕੋਈ ਨਹੀਂ ਹੋਵੇਗੀ।