CBSE ਵਲੋਂ 12ਵੀਂ ਟਰਮ-1 ਦਾ ਨਤੀਜਾ ਜਾਰੀ, ਸਿੱਧਾ ਸਕੂਲਾਂ ਨੂੰ ਭੇਜੇ ਲਿਖ਼ਤੀ ਅੰਕ

ਏਜੰਸੀ

ਖ਼ਬਰਾਂ, ਰਾਸ਼ਟਰੀ

26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਟਰਮ-2 ਪ੍ਰੀਖਿਆਵਾਂ 

CBSE result

ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਲਈ ਟਰਮ-1 ਪ੍ਰੀਖਿਆ ਦੀ ਮੁਲਾਂਕਣ ਰਿਪੋਰਟ ਸਕੂਲਾਂ ਨੂੰ ਭੇਜ ਦਿੱਤੀ ਹੈ। ਪਿਛਲੇ ਸਾਲ ਸੀਬੀਐਸਈ ਨੇ ਐਲਾਨ ਕੀਤਾ ਸੀ ਕਿ 2022 ਦੀਆਂ ਬੋਰਡ ਪ੍ਰੀਖਿਆਵਾਂ ਦੋ ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ।

ਮੁੱਖ ਵਿਸ਼ਿਆਂ ਲਈ ਟਰਮ-1 ਦੀ ਪ੍ਰੀਖਿਆ ਪਿਛਲੇ ਸਾਲ 30 ਨਵੰਬਰ ਤੋਂ 11 ਦਸੰਬਰ ਤੱਕ ਆਯੋਜਿਤ ਕੀਤੀ ਗਈ ਸੀ। ਅਧਿਕਾਰੀ ਨੇ ਕਿਹਾ, “ਸੀਬੀਐਸਈ ਨੇ 12ਵੀਂ ਜਮਾਤ ਲਈ ਟਰਮ-1 ਪ੍ਰੀਖਿਆ ਦੇ ਨਤੀਜਿਆਂ ਬਾਰੇ ਸਕੂਲਾਂ ਨੂੰ ਸੂਚਿਤ ਕੀਤਾ ਹੈ। ਸਿਰਫ਼ ਲਿਖ਼ਤੀ ਪੇਪਰਾਂ ਵਿੱਚ ਪ੍ਰਾਪਤ ਅੰਕਾਂ ਦਾ ਹੀ ਅੰਦਰੂਨੀ ਮੁਲਾਂਕਣ ਵਜੋਂ ਜ਼ਿਕਰ ਕੀਤਾ ਗਿਆ ਹੈ ਜਾਂ ਸਕੂਲਾਂ ਵਿੱਚ ਵਿਹਾਰਕ ਅੰਕ ਪਹਿਲਾਂ ਹੀ ਉਪਲਬਧ ਹਨ।

ਜਿਹੜੇ ਉਮੀਦਵਾਰ 12ਵੀਂ ਟਰਮ-1 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ, ਉਹ ਆਪਣੇ ਨਤੀਜੇ ਆਪਣੇ ਸਕੂਲਾਂ ਰਾਹੀਂ ਦੇਖ ਸਕਦੇ ਹਨ। ਬੋਰਡ ਨੇ ਸ਼ੁੱਕਰਵਾਰ ਨੂੰ ਟਰਮ-2 ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਦੱਸਣਯੋਗ ਹੈ ਕਿ ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਬੋਰਡ ਨੇ 12 ਮਾਰਚ ਨੂੰ 10ਵੀਂ ਜਮਾਤ ਦੇ ਟਰਮ-1 ਦੇ ਨਤੀਜੇ ਬਾਰੇ ਸਕੂਲਾਂ ਨੂੰ ਸੂਚਿਤ ਕੀਤਾ ਸੀ।