Pune Fire News: ਪੁਣੇ 'ਚ ਦਰਦਨਾਕ ਹਾਦਸਾ, ਕਰਮਚਾਰੀਆਂ ਨੂੰ ਦਫਤਰ ਲੈ ਕੇ ਜਾ ਰਹੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜੇ 4 ਕਰਮਚਾਰੀ
Pune Fire News: ਕੁਝ ਕਰਮਚਾਰੀ ਝੁਲਸੇ
Pune Car Fire Deaths: ਮਹਾਰਾਸ਼ਟਰ ਦੇ ਪੁਣੇ ਦੇ ਹਿੰਜਵਾੜੀ ਵਿੱਚ ਇੱਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਕੰਪਨੀ ਦੀ ਗੱਡੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਗੱਡੀ ਵਿੱਚ ਸਵਾਰ ਚਾਰ ਵਿਅਕਤੀ ਜ਼ਿੰਦਾ ਸੜ ਗਏ। ਚਾਰੇ ਇਕ ਹੀ ਕੰਪਨੀ ਦੇ ਕਰਮਚਾਰੀ ਸਨ।
ਇਹ ਸਾਰੇ ਵਯੋਮਾ ਗ੍ਰਾਫਿਕਸ ਕੰਪਨੀ ਦੇ ਕਰਮਚਾਰੀ ਸਨ। ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਵਾਪਰੀ। ਇਸ ਘਟਨਾ ਨੇ ਇੱਥੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਹਿੰਜਵਾੜੀ ਫੇਜ਼ ਵਨ ਵਿੱਚ, ਡਰਾਈਵਰ ਨੇ ਅਚਾਨਕ ਗੱਡੀ ਦੇ ਹੇਠਾਂ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੇਖਿਆ। ਉਸ ਸਮੇਂ ਡਰਾਈਵਰ ਅਤੇ ਅੱਗੇ ਦਾ ਸਟਾਫ਼ ਤੁਰੰਤ ਹੇਠਾਂ ਉਤਰ ਗਿਆ ਪਰ ਪਿਛਲਾ ਦਰਵਾਜ਼ਾ ਨਾ ਖੁੱਲ੍ਹਣ ਕਾਰਨ ਉਸ ਵਿੱਚ ਬੈਠੇ ਚਾਰ ਮੁਲਾਜ਼ਮਾਂ ਦੀ ਦਰਦਨਾਕ ਮੌਤ ਹੋ ਗਈ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇੱਕ ਕੰਪਨੀ ਦੀ ਗੱਡੀ ਕੁਝ ਮੁਲਾਜ਼ਮਾਂ ਨੂੰ ਆਪਣੇ ਦਫ਼ਤਰ ਲੈ ਕੇ ਜਾ ਰਹੀ ਸੀ। ਹਿੰਜਵਾੜੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਵਿਸ਼ਾਲ ਗਾਇਕਵਾੜ ਨੇ ਦੱਸਿਆ ਕਿ ਜਦੋਂ ਗੱਡੀ ਡਸਾਲਟ ਸਿਸਟਮ ਦੇ ਕੋਲ ਸੀ ਤਾਂ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਡਰਾਈਵਰ ਨੂੰ ਗੱਡੀ ਹੌਲੀ ਕਰਨੀ ਪਈ। ਉਨ੍ਹਾਂ ਕਿਹਾ, ਕੁਝ ਕਰਮਚਾਰੀ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ, ਪਰ ਉਨ੍ਹਾਂ ਦੇ ਚਾਰ ਸਾਥੀ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਗੱਡੀ 'ਚੋਂ ਕੱਢਣ ਦਾ ਕੰਮ ਜਾਰੀ ਹੈ।