Sunita Williams ਦੀ ਸ਼ਾਨਦਾਰ ਯਾਤਰਾ ਤੇ ਸੰਘਰਸ਼ ਦੀ ਭਾਵਨਾ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ- ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੁਨੀਤਾ ਦੀ ਵਾਪਸੀ ਉੱਤੇ ਵਧਾਈ ਦਿੱਤੀ।
Sunita Williams' remarkable journey will inspire millions: ਭਾਰਤ ਦੀ ਧੀ ਸੁਨੀਤਾ ਵਿਲੀਅਮਜ਼ 9 ਮਹੀਨੇ ਬਾਅਦ ਪੁਲਾੜ ਤੋਂ ਧਰਤੀ ਉੱਤੇ ਵਾਪਸ ਆਈ। ਸੁਨੀਤਾ ਨੂੰ ਲੈ ਕੇ ਪਰਤੇ ਕਰੂਜ 9 ਦੀ ਸਫਲ ਲੈਂਡਿੰਗ ਤੋਂ ਬਾਅਦ ਗੁਜਰਾਤ ਮੇਹਸਾਣਾ ਸਥਿਨ ਉਨ੍ਹਾਂ ਦੇ ਜੱਦੀ ਪਿੰਡ ਵਿਚ ਜਮ ਕੇ ਜਸ਼ਨ ਮਨਾਇਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸੁਨੀਤਾ ਦੀ ਵਾਪਸੀ ਉੱਤੇ ਵਧਾਈ ਦਿੱਤੀ।
ਰਾਜਨਾਥ ਨੇ ਕਿਹਾ ਕਿ ਸੁਨੀਤਾ ਵਿਲੀਅਮਜ਼ ਦੀ ਸ਼ਾਨਦਾਰ ਯਾਤਰਾ, ਅਟੁੱਟ ਸਮਰਪਣ, ਦ੍ਰਿੜਤਾ ਤੇ ਸੰਘਰਸ਼ ਦੀ ਭਾਵਨਾ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ਉੱਤੇ ਆਪਣੀ ਪੋਸਟ ਵਿਚ ਕਿਹਾ ਕਿ ਨਾਸਾ ਦੇ Crew9 ਦੀ ਧਰਤੀ 'ਤੇ ਸੁਰੱਖਿਅਤ ਵਾਪਸੀ 'ਤੇ ਬਹੁਤ ਖ਼ੁਸ਼ ਹਾਂ! ਭਾਰਤ ਦੀ ਧੀ ਸੁਨੀਤਾ ਵਿਲੀਅਮਜ਼ ਅਤੇ ਹੋਰ ਪੁਲਾੜ ਯਾਤਰੀਆਂ ਦੇ ਚਾਲਕ ਦਲ ਨੇ ਪੁਲਾੜ ਵਿੱਚ ਮਨੁੱਖੀ ਧੀਰਜ ਅਤੇ ਲਗਨ ਦਾ ਇਤਿਹਾਸ ਦੁਬਾਰਾ ਲਿਖਿਆ ਹੈ।
ਸੁਨੀਤਾ ਵਿਲੀਅਮਜ਼ ਦੀ ਸ਼ਾਨਦਾਰ ਯਾਤਰਾ, ਅਟੁੱਟ ਸਮਰਪਣ, ਦ੍ਰਿੜਤਾ ਅਤੇ ਲੜਾਈ ਦੀ ਭਾਵਨਾ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗੀ। ਉਸ ਦੀ ਸੁਰੱਖਿਅਤ ਵਾਪਸੀ ਪੁਲਾੜ ਪ੍ਰੇਮੀਆਂ ਅਤੇ ਪੂਰੀ ਦੁਨੀਆਂ ਲਈ ਜਸ਼ਨ ਦਾ ਪਲ ਹੈ। ਉਸ ਦੀ ਹਿੰਮਤ ਅਤੇ ਪ੍ਰਾਪਤੀਆਂ ਸਾਨੂੰ ਸਾਰਿਆਂ ਨੂੰ ਮਾਣ ਦਿੰਦੀਆਂ ਹਨ।
ਉਨ੍ਹਾਂ ਨੂੰ ਸੁਰੱਖਿਅਤ ਰੂਪ ਵਿਚ ਧਰਤੀ ਉੱਤੇ ਲਿਆਉਣ ਲਈ ਸਾਰੇ ਹਿੱਸੇਦਾਰਾਂ ਨੂੰ ਵਧਾਈ ਤੇ ਬਹੁਤ-ਬਹੁਤ ਧਨਵਾਦ।