LIC ਏਜੰਟਾਂ ਦਾ ਮੁੱਦਾ ਸੰਸਦ ’ਚ ਉਠਾਵਾਂਗੇ : ਰਾਹੁਲ ਗਾਂਧੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਐਲ.ਆਈ.ਸੀ. ਏਜੰਟਾਂ ਦੇ ਇਕ ਵਫ਼ਦ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ

Will raise the issue of LIC agents in Parliament: Rahul Gandhi

 

New Delhi : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ ਉਹ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਆਈ.ਆਰ.ਡੀ.ਏ.ਆਈ.) ਅਤੇ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਦੇ ਨਿਯਮਾਂ ’ਚ ਬਦਲਾਅ ਨੂੰ ਲੈ ਕੇ ਐੱਲ.ਆਈ.ਸੀ. ਏਜੰਟਾਂ ਦੀਆਂ ਚਿੰਤਾਵਾਂ ਨੂੰ ਸੰਸਦ ’ਚ ਉਠਾਉਣਗੇ। ਐਲ.ਆਈ.ਸੀ. ਏਜੰਟਾਂ ਦੇ ਇਕ ਵਫ਼ਦ ਨੇ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਸੰਸਦ ਭਵਨ ਦਫ਼ਤਰ ’ਚ ਮੁਲਾਕਾਤ ਕੀਤੀ। 

ਰਾਹੁਲ ਗਾਂਧੀ ਨੇ ਕਿਹਾ, ‘‘ਮੈਂ ਸੰਸਦ ਭਵਨ ’ਚ ਦੇਸ਼ ਭਰ ਦੇ ਐਲ.ਆਈ.ਸੀ. ਏਜੰਟਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਆਈ.ਆਰ.ਡੀ.ਏ.ਆਈ. ਅਤੇ ਐਲ.ਆਈ.ਸੀ. ਵਲੋਂ ਨਿਯਮਾਂ ’ਚ ਹਾਲ ਹੀ ’ਚ ਕੀਤੀਆਂ ਤਬਦੀਲੀਆਂ ਬਾਰੇ ਅਪਣੀਆਂ ਚਿੰਤਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਜੋ ਸੱਭ ਤੋਂ ਗਰੀਬ ਅਤੇ ਸੱਭ ਤੋਂ ਹਾਸ਼ੀਏ ’ਤੇ ਰਹਿਣ ਵਾਲੇ ਭਾਈਚਾਰਿਆਂ ਲਈ ਬੀਮਾ ਨੂੰ ਘੱਟ ਕਿਫਾਇਤੀ ਬਣਾਉਂਦੀਆਂ ਹਨ ਅਤੇ ਏਜੰਟ ਦੀ ਸਥਿਤੀ ਨੂੰ ਕਮਜ਼ੋਰ ਕਰਦੀਆਂ ਹਨ।’’

ਉਨ੍ਹਾਂ ਕਿਹਾ, ‘‘ਜਦੋਂ 1956 ’ਚ ਐਲ.ਆਈ.ਸੀ. ਦਾ ਗਠਨ ਹੋਇਆ ਸੀ ਤਾਂ ਇਸ ਦਾ ਉਦੇਸ਼ ਸਾਰੇ ਭਾਰਤੀਆਂ ਖਾਸ ਤੌਰ ’ਤੇ ਗਰੀਬ ਲੋਕਾਂ ਨੂੰ ਕਿਫਾਇਤੀ ਬੀਮਾ ਮੁਹੱਈਆ ਕਰਵਾਉਣਾ ਸੀ, ਜਿਨ੍ਹਾਂ ਕੋਲ ਕੋਈ ਹੋਰ ਸਮਾਜਕ ਸੁਰੱਖਿਆ ਨਹੀਂ ਸੀ।’’ ਗਾਂਧੀ ਨੇ ਕਿਹਾ, ‘‘ਇਹ ਮੁੱਦਾ ਉਠਾਵਾਂਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਲ.ਆਈ.ਸੀ. ਦੀ ਸਮਾਵੇਸ਼ੀ ਪਹੁੰਚ ਸੁਰੱਖਿਅਤ ਰਹੇ।’’