ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਪ੍ਰਧਾਨ ਮੰਤਰੀ  ਨੇ ਮੋਦੀ ਵਲੋਂ ਮੌਨਮੋਹਨ ਕਹੇ ਜਾਣ ਦੀ ਗੱਲ ਬਾਰੇ ਦਸਿਆ ਕਿ ਇਸ ਤਰ੍ਹਾਂ  ਦੇ ਵਿਅੰਗ ਮੈਂ ਜਿੰਦਗੀ ਭਰ ਸੁਣਦਾ ਆਇਆ ਹਾਂ

dr. manmohan singh


ਦਿੱਲੀ, 19 ਅਪ੍ਰੈਲ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਪੁਰਾਣੀ ਸਲਾਹ ਦੀ ਯਾਦ ਦਿਵਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਚੁੱਪ 'ਤੇ ਸਵਾਲ ਖੜ੍ਹਾ ਕੀਤਾ ਹੈ  |  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਡਾ. ਮਨਮੋਹਨ ਸਿੰਘ ਦੀ ਚੁੱਪੀ ਉੱਤੇ ਸਵਾਲ ਚੁਕਦੇ ਰਹੇ ਹਨ |  ਯੂਪੀਏ ਸਰਕਾਰ ਸਮੇਂ ਡਾ. ਮਨਮੋਹਨ ਸਿੰਘ  ਨੂੰ ਮੌਨਮੋਹਨ ਕਹਿ ਕੇ ਵਿਅੰਗ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਖ਼ੁਦ ਡਾ. ਮਨਮੋਹਨ ਸਿੰਘ ਨੇ ਚੁੱਪੀ  ਦੇ ਮਾਮਲੇ ਵਿਚ ਘੇਰਿਆ ਹੈ | 


 ਸਾਬਕਾ ਪ੍ਰਧਾਨ ਮੰਤਰੀ  ਨੇ ਮੋਦੀ ਵਲੋਂ ਮੌਨਮੋਹਨ ਕਹੇ ਜਾਣ ਦੀ ਗੱਲ ਬਾਰੇ ਦਸਿਆ ਕਿ ਇਸ ਤਰ੍ਹਾਂ  ਦੇ ਵਿਅੰਗ ਮੈਂ ਜਿੰਦਗੀ ਭਰ ਸੁਣਦਾ ਆਇਆ ਹਾਂ |  ਲੇਕਿਨ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਅਪਣੀ ਸਲਾਹ ਉੱਤੇ ਵੀ ਅਮਲ ਕਰਨਾ ਚਾਹੀਦਾ ਹੈ ਅਤੇ ਅਹਿਮ ਮੁੱਦਿਆਂ ਉੱਤੇ ਜ਼ਰੂਰ ਬੋਲਣਾ ਚਾਹੀਦਾ ਹੈ | ਸਾਬਕਾ ਪ੍ਰਧਾਨ ਮੰਤਰੀ ਨੇ ਦਸਿਆ ਕਿ ਮੈਂ ਜਾਣਦਾ ਹਾਂ ਕਿ ਉਹ ਮੇਰੀ ਆਲੋਚਨਾ ਕਰਦੇ ਸਨ ਕਿ ਮੈਂ ਬੋਲਦਾ ਨਹੀਂ |  ਮੈਨੂੰ ਲੱਗਦਾ ਹੈ ਕਿ ਜੋ ਸਲਾਹ ਉਹ ਮੈਨੂੰ ਦਿੰਦੇ ਸਨ ਹੁਣ ਉਨ੍ਹਾਂ ਨੂੰ ਅਪਣੇ ਉੱਤੇ ਵੀ ਲਾਗੂ ਕਰਨੀ ਚਾਹੀਦੀ ਹੈ | 

ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ  ਮਨਮੋਹਨ ਸਿੰਘ  ਨੇ ਇਹ ਗੱਲ ਕਠੁਆ ਅਤੇ ਉਨਾਵ  ਦੇ ਮਾਮਲੇ ਵਿਚ ਮੋਦੀ ਦੀ ਲੰਮੀ ਚੁੱਪੀ ਬਾਰੇ ਕਹੀ ਹੈ | ਸਾਬਕਾ ਪ੍ਰਧਾਨ ਮੰਤਰੀ ਦੇ ਸ਼ਬਦੀ ਹਮਲੇ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ  ਰਵੀਸ਼ੰਕਰ ਪ੍ਰਸਾਦ ਨੇ ਮੋਦੀ ਦੀ ਚੁੱਪੀ ਦੀ ਸਫ਼ਾਈ 'ਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਫ਼ ਕਿਹਾ ਹੈ ਕਿ ਕਾਰਵਾਈ ਹੋਵੇਗੀ |