ਇੰਡੀਗੋ ਨੇ ਹੈਦਰਾਬਾਦ 'ਚ ਮੁਸਾਫ਼ਰਾਂ ਦਾ ਸਮਾਨ ਛਡਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੈਦਰਾਬਾਦ ਤੋਂ ਨਾਗਪੁਰ ਜਾ ਰਹੀ ਇੰਡੀਗੋ ਜਹਾਜ਼ ਦੇ ਕੁੱਝ ਮੁਸਾਫ਼ਰਾਂ ਦਾ ਸਮਾਨ ਛੱਡ ਦਿਤਾ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਬੀਤੀ...

Indigo

ਨਵੀਂ ਦਿੱਲੀ : ਹੈਦਰਾਬਾਦ ਤੋਂ ਨਾਗਪੁਰ ਜਾ ਰਹੀ ਇੰਡੀਗੋ ਜਹਾਜ਼ ਦੇ ਕੁੱਝ ਮੁਸਾਫ਼ਰਾਂ ਦਾ ਸਮਾਨ ਛੱਡ ਦਿਤਾ ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਘਟਨਾ ਬੀਤੀ ਰਾਤ ਦੀ ਹੈ।

ਏਅਰਲਾਈਨਜ਼ ਮੁਤਾਬਕ,  ਰਸਤੇ 'ਚ ਮੌਸਮ ਖ਼ਰਾਬ ਹੋਰ ਕਾਰਨ ਜਹਾਜ਼ 'ਚ ਜ਼ਿਆਦਾ ਮਾਤਰਾ 'ਚ ਬਾਲਣ ਹੋਣ ਕਾਰਨ ਹੈਦਰਾਬਾਦ ਹਵਾਈ ਅੱਡੇ 'ਤੇ ਸਮਾਨ ਛੁੱਟ ਗਿਆ।  

ਇਸ ਕਾਰਨ ਕਰੀਬ 20 ਮੁਸਾਫ਼ਰਾਂ ਦਾ ਸਮਾਨ ਨਹੀਂ ਲਿਆਇਆ ਗਿਆ। ਏਅਰਲਾਈਨ ਨੇ ਇਕ ਬਿਆਨ 'ਚ ਦਸਿਆ ਕਿ ਕਰਮਚਾਰੀਆਂ ਨੇ ਮੁਸਾਫ਼ਰਾਂ ਨੂੰ ਹਾਲਾਤ ਬਾਰੇ ਦਸ ਦਿਤਾ ਅਤੇ ਜਲਦੀ ਤੋਂ ਜਲਦੀ ਦੂਜੇ ਜਹਾਜ਼ ਤੋਂ ਉਨ੍ਹਾਂ ਦਾ ਸਮਾਨ ਲਿਆਉਣ ਦਾ ਭਰੋਸਾ ਵੀ ਦਿਤਾ ਗਿਆ ਹੈ।