ਤਿਰੂਵੰਤਪੁਰਮ, 18 ਅਪ੍ਰੈਲ: ਕੀ ਤੁਸੀਂ ਲਾਕਡਾਊਨ ਦੌਰਾਨ ਕਿਤਾਬਾਂ ਦੀ ਦੁਕਾਨਾਂ 'ਤੇ ਨਹੀਂ ਜਾ ਸਕਣ ਕਾਰਨ ਨਿਰਾਸ਼ ਹੋ? ਤਾਂ ਪ੍ਰੇਸ਼ਾਨ ਨਾ ਹੋਵੋ ਕਿਉਂਕਿ ਹੁਣ ਤੁਹਾਨੂੰ ਤੁਹਾਡੀ ਪਸੰਦੀਦਾ ਕਿਤਾਬਾਂ ਸਿੱਧੇ ਤੁਹਾਡੇ ਘਰ 'ਚ ਹੀ ਮਿਲਣਗੀਆਂ ਤੇ ਉਹ ਵੀ ਸਾਈਕਲ 'ਤੇ। ਕੇਰਲ ਦੀ ਰਾਜਧਾਨੀ ਵਿਚ ਸਾਈਕਲ 'ਤੇ ਕਿਤਾਬਾਂ ਵੇਚਣ ਵਾਲਿਆਂ ਨੇ ਕਿਤਾਬ-ਪ੍ਰੇਮਿਆਂ ਦੇ ਘਰਾਂ ਤਕ ਉਨ੍ਹਾਂ ਦੀ ਪੰਸਦੀਦਾ ਕਿਤਾਬਾਂ ਪਹੁੰਚਾ ਕੇ ਉਨ੍ਹਾਂ ਦੀ ਮਦਦ ਕਰਨ ਦੀ ਨਵੀਂ ਪਹਿਲ ਕੀਤੀ ਹੈ।
'ਬੁਕਸ ਬਾਇ ਬਾਈਸਾਈਕਲ' ਸਾਈਕਲ ਮੇਅਰ ਪ੍ਰਕਾਸ਼ ਪੀ ਗੋਪੀਨਾਥ ਦੀ ਅਗੁਵਾਈ ਵਿਚ ਇਥੇ ਸਾਈਕਲ ਪ੍ਰੇਮਿਆਂ ਦੀ ਇਕ ਪਹਿਲ ਹੈ। ਉਸ ਦੇ ਆਯੋਜਕ ਨੇ ਕਿਹਾ ਕਿ ਲੇਖਕ ਜਾਨੀ ਐਮ.ਐਮ ਇਸ ਕਦਮ ਲਈ ਜ਼ਰੂਰੀ ਮਾਰਗਦਰਸ਼ਨ ਕਰਦੇ ਹਨ। ਉਹ ਅੰਗਰੇਜ਼ੀ ਅਤੇ ਮਲਯਾਲਮ ਕਿਤਾਬਾਂ ਅਤੇ ਬਾਲ ਸਾਹਿਤ ਨੂੰ ਗਾਹਕਾਂ ਦੇ ਘਰ ਤਕ ਪਹੁੰਚਾਉਂਦੇ ਹਨ
ਅਤੇ ਉਨ੍ਹਾਂ ਦੀਆਂ ਕੀਮਤਾਂ 'ਤੇ ਭਾਰੀ ਛੋਟ ਵੀ ਦਿੰਦੇ ਹਨ। ਇਥੇ ਜਾਰੀ ਇਕ ਬਿਆਨ ਮੁਤਾਬਕ ਡੀ.ਸੀ. ਬੁਕਸ, ਮਾਤਰਭੁਮੀ ਬੁਕਸ, ਪੂਰਣ ਬੁਕਸ, ਚਿੰਤਾ ਬੁਕਸ, ਗ੍ਰੀਨ ਬੁਕਸ, ਕਾਸਟ ਫੋਰਡ, ਮੈਤਰੀ ਬੁਕਸ ਅਤੇ ਮਾਰਡਨ ਬੁਕਸ ਸਮੇਤ ਜਾਨੇ ਮਾਨੇ ਪ੍ਰਕਾਸ਼ਕਾਂ ਨੇ 'ਬੁਕਸ ਬਾਈ ਬਾਈਸਾਈਕਲ' ਦੇ ਨਾਲ ਹੱਥ ਮਿਆਇਆ ਹੈ। ਆਯੋਜਕਾਂ ਨੇ ਕਿਹਾ, ''ਕਈ ਅਜਿਹੇ ਲੋਕ ਹਨ ਜੋ ਬੁੱਕ ਸਟਾਲਾਂ 'ਤੇ ਨਹੀਂ ਜਾ ਸਕਦੇ ਅੇਤ ਕਿਤਾਬਾਂ ਨਹੀਂ ਖਰੀਦ ਸਕਦੇ ਹਨ।'' (ਪੀਟੀਆਈ)