ਮੱਧ ਪ੍ਰਦੇਸ਼ ’ਚ ਸਰਕਾਰ ਡੇਗਣ ਲਈ ਲਾਕਡਾਊਨ ਦਾ ਐਲਾਨ ਦੇਰੀ ਨਾਲ ਕੀਤਾ : ਕਾਂਗਰਸ
ਕਾਂਗਰਸ ਦੀ ਗੋਆ ਇਕਾਈ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ਨੂੰ ਡੇਗਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ
ਪਣਜੀ, 18 ਅਪ੍ਰੈਲ : ਕਾਂਗਰਸ ਦੀ ਗੋਆ ਇਕਾਈ ਨੇ ਸਨਿਚਰਵਾਰ ਨੂੰ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ਨੂੰ ਡੇਗਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਕਡਾਊਨ ਦਾ ਐਲਾਨ ਦੇਰੀ ਨਾਲ ਕੀਤਾ। ਪ੍ਰਦੇਸ਼ ਕਾਂਗਰਸ ਮੁਖੀ ਗਿਰੀਸ਼ ਚੂਡਾਂਕਰ ਨੇ ਅਪਣੇ ਟਵੀਟ ’ਚ ਮਰਾਠੀ ਅਖ਼ਬਾਰ ਦੀ ਇਕ ਖ਼ਬਰ ਦਾ ਹਵਲਾ ਦਿਤਾ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਲਾਕਡਾਊਨ ਪਹਿਲਾਂ ਹੀ ਲਾਗੂ ਹੋ ਜਾਂਦਾ ਤਾਂ ਅੱਜ ਦੇਸ਼ ਵਿਚ ਮੌਜੂਦਾ ਹਾਲਾਤ ਨਹੀਂ ਹੁੰਦੇ।
ਉਨ੍ਹਾਂ ਨੇ ਟਵੀਟ ’ਚ ਕਿਹਾ, ‘‘ਮੱਧ ਪ੍ਰਦੇਸ਼ ’ਚ ਕਮਲਨਾਥ ਸਰਕਾਰ ਨੂੰ ਡੇਗਣ ਦੇ ਲਈ ਨਰਿੰਦਰ ਮੋਦੀ ਵਲੋਂ ਲਾਕਡਾਊਨ ਦਾ ਐਲਾਨ ’ਚ ਹੋਈ ਦੇਰੀ ਕਾਰਨ ਭਾਰਤ ਵਿਚ ਕੋਰੋਨਾ ਵਾਇਰਸ ਦੀ ਸਥਿਤੀ ਖ਼ਤਰਨਾਕ ਹੋ ਗਈ।
ਭਾਰਤ ’ਚ ਕੋਵਿਡ 19 ਦੇ ਵੱਧ ਰਹੇ ਮਾਮਲਿਆਂ ਦੇ ਲਈ ਭਾਜਪਾ ਜ਼ਿੰਮੇਵਾਰ ਹੈ।’’ ਜ਼ਿਕਰਯੋਗ ਹੈ ਕਿ ਕਾਂਗਰਸ ਦੇ 22 ਬਾਗ਼ੀ ਵਿਧਾਇਕਾਂ ਦੇ ਅਸਤੀਫ਼ੇ ਦੇ ਕਾਰਨ ਅਪਣੀ ਸਰਕਾਰ ਦਾ ਬਹੁਮਤ ਗੁਆਉਣ ਦੇ ਕਾਰਨ ਕਮਲਨਾਥ ਨੇ 20 ਮਾਰਚ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਜਿਸ ਦੇ ਬਾਅਦ ਪ੍ਰਧਾਨ ਮੰਤਰੀ ਨੇ 24 ਮਾਰਚ ਤੋਂ ਤਿੰਨ ਹਫ਼ਤਿਆਂ ਦੇ ਲਈ ਦੇਸ਼ਵਿਆਪੀ ਲਾਕਡਾਊਨ ਦਾ ਐਲਾਨ ਕੀਤਾ। (ਪੀਟੀਆਈ)