ਉਤਰ ਪ੍ਰਦੇਸ਼ ਦੇ ਕਈ ਜ਼ਿਲ੍ਹੇ ਹੋਏ ਕੋਰੋਨਾ ਮੁਕਤ : ਵਧੀਕ ਮੁੱਖ ਸਕੱਤਰ
ਉਤਰ ਪ੍ਰਦੇਸ਼ ਸਰਕਾਰ ਨੇ ਸਲਿਚਰਵਾਰ ਨੂੰ ਕਿਹਾ ਕਿ ਰਾਜ ਦੇ ਕਈ ਜ਼ਿਲ੍ਹੇ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ
ਲਖਨਉ, 18 ਅਪ੍ਰੈਲ : ਉਤਰ ਪ੍ਰਦੇਸ਼ ਸਰਕਾਰ ਨੇ ਸਲਿਚਰਵਾਰ ਨੂੰ ਕਿਹਾ ਕਿ ਰਾਜ ਦੇ ਕਈ ਜ਼ਿਲ੍ਹੇ ਕੋਰੋਨਾ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਵਧੀਕ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਕਈ ਪ੍ਰਦੇਸ਼ਾਂ ਦੇ ਜ਼ਿਲ੍ਹੇ ਕੋਰੋਨਾ ਮੁਕਤ ਹੋ ਚੁੱਕੇ ਹਨ। ਪੂਰੇ ਪ੍ਰਦੇਸ਼ ਦੇ ਲਈ ਇਹ ਖ਼ੁਸ਼ਖਬਰੀ ਹੈ ਕਿ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ ਅਤੇ ਸਫ਼ਾਈ ਕਰਚਾਰੀਆਂ ਨੇ ਮਿਲ ਕੇ ਇੱਕਜੁੱਟ ਹੋ ਕੇ ਕੰਮ ਕੀਤਾ ਹੈ ਅਤੇ ਕਈ ਜ਼ਿਲ੍ਹੇ ਇਕ ਤਰਫੋਂ ਕੋਰੋਨਾ ਮੁਕਤ ਹੁੰਦੇ ਜਾ ਰਹੇ ਹਨ।’’ ਉਨ੍ਹਾਂ ਕਿਹਾ, ‘‘ਪ੍ਰਸ਼ਾਸਨ ਨੂੰ ਜਨਤਾ ਦਾ ਬੁਹਤ ਸਹਿਯੋਗ ਮਿਲ ਰਿਹਾ ਹੈ।
ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦਾ ਜੋ ਔਸਤ ਹੈ, ਉਸ ਵਿਚ ਵੀ ਬਿਹਤਰ ਹਾਲਾਤ ਉਤਰ ਪ੍ਰਦੇਸ਼ ਦੇ ਹਨ। ਜਿਹੜੇ ਲੋਕ ਠੀਕ ਹੋ ਕੇ ਜਾ ਰਹੇ ਹਨ, ਉਨ੍ਹਾਂ ਦੀ ਗਿਣਤੀ ਵੀ ਵੱਧ ਰਹੀ ਹੈ।’’ ਅਵਸਥੀ ਨੇ ਦਸਿਆ ਕਿ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਰ ਬੇਘਰ ਵਿਅਕਤੀ ਲਈ ਇਕ ਹਜ਼ਾਰ ਰੁਪਏ ਦੀ ਰਕਮ ਦੀ ਵਿਵਸਥਾ ਕਰਾਈ ਹੈ। (ਪੀਟੀਆਈ)