ਸਬਜ਼ੀ ਵੇਚਣ ਵਾਲੇ ਨੂੰ ਹੋਇਆ ਕੋਰੋਨਾ, 2000 ਲੋਕ ਹੋਮ ਕੁਆਰੰਟੀਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿਚ ਇਕ ਸਬਜ਼ੀ ਵੇਚਣ ਵਾਲੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਇਲਾਕੇ ਵਿਚ ਹਾਹਾਕਾਰ ਮਚ ਗਈ ਹੈ।

Photo

ਆਗਰਾ: ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿਚ ਇਕ ਸਬਜ਼ੀ ਵੇਚਣ ਵਾਲੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਇਲਾਕੇ ਵਿਚ ਹਾਹਾਕਾਰ ਮਚ ਗਈ ਹੈ। ਇਸ ਖ਼ਬਰ ਦੀ ਜਾਣਕਾਰੀ ਮਿਲਣ ਤੋਂ ਬਾਅਦ ਤਕਰੀਬਨ 2000 ਲੋਕਾਂ ਨੇ ਅਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ।

ਇਹ ਮਾਮਲਾ ਸ਼ਹਿਰ ਦੇ ਥਾਣਾ ਹਰੀਪਰਬਤ ਦੇ ਫ੍ਰੀਗੰਜ ਖੇਤਰ ਦੇ ਚਿਮਨ ਲਾਲ ਬਾੜਾ ਦਾ ਹੈ।,ਸ਼ੁੱਕਰਵਾਰ ਰਾਤ ਕੇਜੀਐਮਯੂ ਤੋਂ ਆਈ 24 ਸੰਕਰਮਿਤ ਮਰੀਜਾਂ ਦੀ ਰਿਪੋਰਟ ਵਿਚ ਇਹ ਸਬਜ਼ੀ ਵਾਲਾ ਵੀ ਸ਼ਾਮਿਲ ਸੀ। ਇਸ ਤੋਂ ਬਾਅਦ ਇਲਾਕੇ ਨੂੰ ਹੌਟਸਪੋਟ ਐਲਾਨ ਕੇ ਸੀਲ ਕਰ ਦਿੱਤਾ ਗਿਆ ਹੈ।

ਸਿਹਤ ਵਿਭਾਗ ਦੀ ਟੀਮ ਸਬਜ਼ੀ ਵਿਕਰੇਤਾ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾ ਰਹੀ ਹੈ। ਕੋਰੋਨਾ ਮਰੀਜ ਦੇ ਪਰਿਵਾਰ ਨੇ ਦੱਸਿਆ ਕਿ ਉਸ ਨੇ ਲੌਕਡਾਊਨ ਦੌਰਾਨ ਹੀ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਹ ਆਟੋ ਚਲਾਉਂਦਾ ਸੀ। ਆਮਦਨੀ ਬੰਦ ਹੋਣ ‘ਤੇ ਸਬਜ਼ੀ ਅਤੇ ਫਲ ਵੇਚਣ ਲੱਗਿਆ।

ਉਹ ਸਿਕੰਦਰਾ ਮੰਡੀ ਤੋਂ ਸਬਜ਼ੀ ਲਿਆਉਂਦਾ ਸੀ। ਪੰਜ ਦਿਨ ਪਹਿਲਾਂ ਅਚਾਨਕ ਉਸ ਦੀ ਸਿਹਤ ਖ਼ਰਾਬ ਹੋ ਗਈ। ਇਸ ਤੋਂ ਬਾਅਦ ਉਹ ਖੁਸ ਟੈਸਟ ਕਰਵਾਉਣ ਲਈ ਜ਼ਿਲ੍ਹਾ ਹਸਪਤਾਲ ਗਿਆ ਸੀ। ਜਿੱਥੇ ਉਸ ਨੂੰ ਭਰਤੀ ਕਰ ਲਿਆ ਗਿਆ।

ਸ਼ਨੀਵਾਰ ਨੂੰ ਆਗਰਾ ਵਿਚ ਕੋਰੋਨਾ ਵਾਇਰਸ ਦੇ 45 ਨਵੇਂ ਮਾਮਲੇ ਆਏ ਸੀ। ਇਸ ਤੋਂ ਬਾਅਦ ਜ਼ਿਲ੍ਹੇ ਵਿਚ ਕੁੱਲ਼ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 241 ਹੋ ਗਈ ਹੈ। ਆਗਰਾ ਵਿਚ ਕੁੱਲ 5 ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਈ ਹੈ ਜਦਕਿ 13 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।