ਕੋਰੋਨਾ - ਸ਼ੇਅਰ ਬਜ਼ਾਰ ਵਿਚ ਜ਼ਬਰਦਸਤ ਗਿਰਾਵਟ, 1000 ਅੰਕ ਹੇਠਾਂ ਡਿੱਗਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਟਾਕ ਬਜ਼ਾਰ ਵਿਚ ਅੱਜ ਉਪਨਿੰਗ ਤੋਂ ਬਾਅਦ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। 

Sensex

ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਜਾਰੀ ਹੈ ਤੇ ਇਸ ਦਾ ਪ੍ਰਭਾਵ ਐਨਾ ਹੈ ਕਿ ਗਲੋਬਲ ਬਜ਼ਾਰਾਂ ਵਿਚ ਪਾਜ਼ੀਟਿਵ ਸੰਕੇਤ ਮਿਲਣ ਦੀ ਬਜਾਏ ਘਰੇਲੂ ਸ਼ੇਅਰ ਬਜ਼ਾਰ ਵਿਚ ਸੋਮਵਾਰ ਨੂੰ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਉਪਨਿੰਗ ਤੋਂ ਬਾਅਦ ਹੀ ਬੀਐੱਸਈ ਸੈਂਸੈਕਸ ਵਿਚ 1,000 ਅੰਕਾਂ ਦੀ ਗਿਰਾਵਟ ਆਈ ਹੈ। ਸਟਾਕ ਬਜ਼ਾਰ ਵਿਚ ਅੱਜ ਉਪਨਿੰਗ ਤੋਂ ਬਾਅਦ 2 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। 

ਸਵੇਰੇ 9.20 'ਤੇ ਸੈਂਸੈਕਸ 2.16 ਪ੍ਰਤੀਸ਼ਤ ਯਾਨੀ 1053.55 ਅੰਕਾਂ ਦੀ ਗਿਰਾਵਟ ਨਾਲ 47,778.75 ਦੇ ਪੱਧਰ 'ਤੇ ਟ੍ਰੈਡ ਕਰ ਰਿਹਾ ਸੀ। ਇਸ ਦੇ ਨਾਲ ਹੀ ਐਨਐਸਈ ਨਿਫਟੀ ਵਿਚ 332.45 ਅੰਕ ਯਾਨੀ 2.16 ਫੀਸਦੀ ਦੀ ਗਿਰਾਵਟ ਤੋਂ ਬਾਅਦ ਸੂਚਕਾਂਕ 14,285.50 ਦੇ ਪੱਧਰ 'ਤੇ ਟ੍ਰੈਡ ਕਰ ਰਿਹਾ ਹੈ। ਅੱਜ, ਵਿੱਤੀ ਅਤੇ ਆਟੋ ਸਟਾਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਵਿੱਤੀ ਨੂੰ ਬੀ ਐਸ ਸੀ ਤੇ 4.7 ਫੀਸਦੀ ਅਤੇ ਆਟੋ ਸ਼ੇਅਰਾਂ ਨੂੰ 3.6 ਫੀਸਦੀ ਦਾ ਨੁਕਸਾਨ ਹੋਇਆ ਹੈ।

ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਵਿਚ ਵੀ ਵਿਕਰੀ ਦੇ ਕਾਰਨ 2.8% ਦੀ ਗਿਰਾਵਟ ਆਈ। ਏਸ਼ੀਆਈ ਬਾਜ਼ਾਰਾਂ ਵਿਚ ਡੇਢ ਹਫ਼ਤੇ ਵਿਚ ਸਭ ਤੋਂ ਤੇਜ਼ ਰਫਤਾਰ ਵੇਖੀ ਗਈ ਹੈ। ਆਸਟਰੇਲੀਆ ਦੇ ਸਟਾਕਾਂ ਵਿਚ 0.25 ਪ੍ਰਤੀਸ਼ਤ ਦੀ ਤੇਜ਼ੀ ਆਈ, ਜਦੋਂਕਿ ਨਿਊਜ਼ੀਲੈਂਡ ਅਤੇ ਦੱਖਣੀ ਕੋਰੀਆ ਵਿਚ ਸ਼ੇਅਰ ਬਾਜ਼ਾਰ ਵਿਚ 0.4 ਫੀਸਦ ਦੀ ਤੇਜ਼ੀ ਦੇਖਣ ਨੂੰ ਮਿਲੀ।