ਮਾਸਕ ਨਾ ਪਾਉਣ 'ਤੇ ਪੁਲਿਸ ਵੱਲੋਂ ਰੋਕਣ 'ਤੇ ਮਹਿਲਾ ਨੇ ਕੀਤਾ ਹਾਈਵੋਲਟੇਜ ਡਰਾਮਾ, ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਵੀਕੈਂਡ ਲੌਕਡਾਊਨ ਦੇ ਨਿਯਮਾਂ ਨੂੰ ਤੋੜਨ ਕਰ ਕੇ ਜੋੜੇ ਉੱਤੇ ਕੇਸ ਦਰਜ ਕੀਤਾ ਹੈ।

Delhi couple, stopped for not wearing mask, insults cops

ਨਵੀਂ ਦਿੱਲੀ - ਦਿੱਲੀ ਵਿਚ ਕੋਰੋਨਾ ਕੇਸਾਂ ਨੇ ਰਿਕਾਰਡ ਤੋੜ ਦਿੱਤਾ ਹੈ ਤੇ ਇਸ ਮਹਾਂਮਾਰੀ ਨੂੰ ਲੈ ਕੇ ਲਾਗੂ ਕੀਤੇ ਗਏ ਨਿਯਮਾਂ ਪ੍ਰਤੀ ਲੋਕ ਕਿੰਨੇ ਗੰਭੀਰ ਹਨ, ਇਹ ਐਤਵਾਰ ਨੂੰ ਦਰੀਆਗੰਜ ਖੇਤਰ ਵਿਚ ਵਾਪਰੀ ਇੱਕ ਘਟਨਾ ਤੋਂ ਬਾਅਦ ਪਤਾ ਚੱਲਿਆ। ਐਤਵਾਰ ਸ਼ਾਮ ਨੂੰ ਜਦੋਂ ਦਿੱਲੀ ਪੁਲਿਸ ਨੇ ਬਿਨ੍ਹਾਂ ਮਾਸਕ ਦੇ ਕਾਰ ਵਿਚ ਘੁੰਮ ਰਹੇ ਇਕ ਜੋੜੇ ਨੂੰ ਰੋਕ ਲਿਆ। ਜੋੜੇ ਨੇ ਗਲਤੀ ਮੰਨਣ ਦੀ ਬਜਾਏ ਪੁਲਿਸ ਨਾਲ ਲੜਨਾ ਸ਼ੁਰੂ ਕਰ ਦਿੱਤਾ।

ਦਿੱਲੀ ਪੁਲਿਸ ਨੇ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਵੀਕੈਂਡ ਲੌਕਡਾਊਨ ਦੇ ਨਿਯਮਾਂ ਨੂੰ ਤੋੜਨ ਕਰ ਕੇ ਜੋੜੇ ਉੱਤੇ ਕੇਸ ਦਰਜ ਕੀਤਾ ਹੈ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਮਹਿਲਾ ਅਤੇ ਉਸ ਦਾ ਪਤੀ ਪੁਲਿਸ ਕਰਮਚਾਰੀਆਂ ਨਾਲ ਬਦਸਲੂਕੀ ਕਰਦਾ ਨਜ਼ਰ ਆ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜੋੜੇ ਕੋਲ ਕਰਫਿਊ ਪਾਸ ਨਹੀਂ ਸੀ, ਪੁਲਿਸ ਕਰਮਚਾਰੀਆਂ ਨੇ ਜਦੋਂ ਉਹਨਾਂ ਨੂੰ ਰੋਕਿਆ ਤਾਂ ਕਾਰ ਦਾ ਸ਼ੀਸ਼ਾ ਖੋਲ ਕੇ ਮਹਿਲਾ ਬੋਲੀ, ''ਮੈਂ ਆਪਣੇ ਪਤੀ ਨੂੰ ਕਿਸ ਕਰੂਗੀ ਕੀ ਤੁਸੀਂ ਰੋਕ ਲਵੋਗੇ? 

ਵੀਡੀਓ ਵਿਚ ਮਹਿਲਾ ਦਾ ਪਤੀ ਵੀ ਬੋਲ ਰਿਹਾ ਹੈ ਕਿ ਤੁਸੀਂ ਮੇਰੀ ਕਾਰ ਕਿਵੇਂ ਰੋਕੀ ਮੈਂ ਆਪਣੀ ਪਤਨੀ ਦੇ ਨਾਲ ਹਾਂ। ਦਿੱਲੀ ਪੁਲਿਸ ਨੇ ਉਹਨਾਂ ਨੂੰ ਮਾਸਕ ਨਾ ਪਾਉਣ ਨੂੰ ਲੈ ਕੇ ਟੋਕਿਆ ਸੀ, ਜਿਸ ਨੂੰ ਲੈ ਕੇ ਪੂਰਾ ਬਖੇੜਾ ਖੜ੍ਹਾ ਹੋ ਗਿਆ। ਪੁਲਿਸ ਮੁਤਾਬਿਕ ਇਕ ਜੋੜਾ ਕਾਰ ਵਿਚ ਜਾ ਰਿਹਾ ਸੀ ਪਰ ਉਹਨਾਂ ਨੇ ਨਾ ਤਾਂ ਮਾਸਕ ਪਾਇਆ ਸੀ ਅਤੇ ਨਾ ਹੀ ਉਹਨਾਂ ਕੋਲ ਕਰਫਿਊ ਪਾਸ ਸੀ।

 

 

ਜਦੋਂ ਪੁਲਿਸ ਨੇ ਕਾਰ ਨੂੰ ਰੋਕਿਆ ਤਾਂ ਇਸਪੈਕਟਰ ਅਤੇ ਬਾਕੀ ਸਾਥੀਆਂ ਨਾਲ ਬਦਸਲੂਕੀ ਕਰਨ ਲੱਗੇ। ਮਹਿਲਾ ਨੇ ਪੁਲਿਸ ਕਰਮਚਾਰੀਆਂ ਨੂੰ ਅਪਸ਼ਬਦ ਵੀ ਕਹੇ। ਪੁਲਿਸ ਨੂੰ ਕਿਹਾ ਕਿ ਕੋਈ ਕੋਰੋਨਾ ਨਹੀਂ ਹੈ, ਬੇਵਜ੍ਹਾ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮਹਿਲਾ ਨੇ ਕਿਸੇ ਪੁਲਿਸ ਅਧਿਕਾਰੀ ਦੀ ਵੀ ਧਮਕੀ ਦਿੱਤੀ ਤੇ ਨਾਲ ਹੀ ਕਹਿਣ ਲੱਗੀ ਕਿ ਕਾਰ ਨੂੰ ਹੱਥ ਲਗਾ ਕੇ ਦਿਖਾ ਅਤੇ ਚਲਾਨ ਕੱਟ ਕੇ ਦਿਖਾ। ਪੁਲਿਸ ਨੇ ਥਾਣੇ ਤੋਂ ਮਹਿਲਾ ਪੁਲਿਸ ਕਰਮਚਾਰੀ ਨੂੰ ਬੁਲਾਇਆ ਤੇ ਫਿਰ ਦੋਨਾਂ ਨੂੰ ਨਾਲ ਲੈ ਗਏ ਅਤੇ ਧਾਰਾ 188 ਦੇ ਤਹਿਤ ਅਤੇ 51 B DDMA ਦੇ ਤਹਿਤ ਕੇਸ ਦਰਜ ਕੀਤਾ। ਦੋਨਾਂ ਦੀ ਪਹਿਚਾਣ ਪੰਕਜ ਦੱਤਾ ਅਤੇ ਆਭਾ ਯਾਦਵ ਦੇ ਨਾਮ ਤੋਂ ਹੋਈ।