ਕੇ.ਕੇ. ਮੁਹੰਮਦ ਦਾ ਵੱਡਾ ਦਾਅਵਾ - 27 ਮੰਦਰਾਂ ਨੂੰ ਢਾਹ ਕੇ ਬਣਾਈ ਗਈ ਕੁਤਬ ਮੀਨਾਰ ਨੇੜੇ ਮਸਜਿਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇ. ਕੇ. ਮੁਹੰਮਦ ਨੇ ਦੱਸਿਆ ਕਿ ਕੁਤਬ ਮੀਨਾਰ ਸਿਰਫ਼ ਭਾਰਤ ਵਿਚ ਹੀ ਨਹੀਂ ਬਣਾਇਆ ਗਿਆ ਸਗੋਂ ਇਸ ਤੋਂ ਪਹਿਲਾਂ ਸਮਰਕੰਦ ਅਤੇ ਗੁਫਾਰਾ ਵਿਚ ਵੀ ਬਣਾਇਆ ਗਿਆ ਸੀ।

K. K. Muhammed

 

ਨਵੀਂ ਦਿੱਲੀ - ਰਾਮ ਮੰਦਰ ਦੇ ਇਤਿਹਾਸ ਦੇ ਸਬੂਤ ਖੋਜਣ ਵਾਲੇ ਇਤਿਹਾਸਕਾਰ ਅਤੇ ਪੁਰਾਤੱਤਵ ਵਿਗਿਆਨੀ ਕੇ. ਕੇ. ਮੁਹੰਮਦ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿਚ ਕੁਤਬ ਮੀਨਾਰ ਦੇ ਨੇੜੇ ਕੁਵਤ-ਉਲ-ਇਸਲਾਮ ਮਸਜਿਦ 27 ਮੰਦਰਾਂ ਨੂੰ ਢਾਹ ਕੇ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਕੁਤਬ ਮੀਨਾਰ ਦੇ ਨੇੜੇ ਕਈ ਮੰਦਰਾਂ ਦੇ ਅਵਸ਼ੇਸ਼ ਵੀ ਮਿਲੇ ਹਨ। ਜਿਸ ਦੇ ਨੇੜੇ ਹੀ ਗਣੇਸ਼ ਮੰਦਰ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਇੱਥੇ ਗਣੇਸ਼ ਮੰਦਰ ਸਨ ਅਤੇ ਸਰਕਾਰ ਨਿਯਮਾਂ ਅਨੁਸਾਰ ਉਨ੍ਹਾਂ ਦੀ ਸਥਾਪਨਾ ਦੀ ਤਿਆਰੀ ਕਰ ਰਹੀ ਹੈ। 

ਉਨ੍ਹਾਂ ਦੱਸਿਆ ਕਿ ਕੁਤਬ ਮੀਨਾਰ ਦੇ ਕੋਲ ਗਣੇਸ਼ ਜੀ ਦੀਆਂ ਇੱਕ ਨਹੀਂ ਸਗੋਂ ਕਈ ਮੂਰਤੀਆਂ ਹਨ। ਇਹ ਪ੍ਰਿਥਵੀਰਾਜ ਚੌਹਾਨ ਦੀ ਰਾਜਧਾਨੀ ਸੀ। ਉਨ੍ਹਾਂ ਕਿਹਾ ਕਿ ਕੁਵਤ-ਉਲ-ਇਸਲਾਮ ਮਸਜਿਦ ਬਣਾਉਣ ਲਈ ਉੱਥੇ ਕਰੀਬ 27 ਮੰਦਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ। ਕੁਵਤ-ਉਲ-ਇਸਲਾਮ ਮਸਜਿਦ ਉਨ੍ਹਾਂ ਪੱਥਰਾਂ ਤੋਂ ਬਣਾਈ ਗਈ ਸੀ ਜੋ ਮੰਦਰਾਂ ਨੂੰ ਢਾਹੁਣ ਤੋਂ ਬਾਅਦ ਨਿਕਲੇ ਸਨ। ਇੰਨਾ ਹੀ ਨਹੀਂ, ਉਸ ਥਾਂ 'ਤੇ ਅਰਬੀ ਵਿਚ ਲਿਖੇ ਸ਼ਿਲਾਲੇਖਾਂ ਵਿਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ। ਲਿਖਿਆ ਹੈ ਕਿ 27 ਮੰਦਰਾਂ ਨੂੰ ਢਾਹ ਕੇ ਮਸਜਿਦ ਬਣਾਈ ਗਈ ਸੀ। ਇਹ ਇੱਕ ਇਤਿਹਾਸਕ ਤੱਥ ਹੈ।

ਕੇ. ਕੇ. ਮੁਹੰਮਦ ਨੇ ਦੱਸਿਆ ਕਿ ਕੁਤਬ ਮੀਨਾਰ ਸਿਰਫ਼ ਭਾਰਤ ਵਿਚ ਹੀ ਨਹੀਂ ਬਣਾਇਆ ਗਿਆ ਸਗੋਂ ਇਸ ਤੋਂ ਪਹਿਲਾਂ ਸਮਰਕੰਦ ਅਤੇ ਗੁਫਾਰਾ ਵਿਚ ਵੀ ਬਣਾਇਆ ਗਿਆ ਸੀ। ਦੱਸ ਦਈਏ ਕਿ ਕੇ.ਕੇ. ਮੁਹੰਮਦ ਭਾਰਤੀ ਪੁਰਾਤੱਤਵ ਸਰਵੇਖਣ ਦੇ ਸਾਬਕਾ ਖੇਤਰੀ ਨਿਰਦੇਸ਼ਕ ਵੀ ਰਹਿ ਚੁੱਕੇ ਹਨ। ਉਹਨਾਂ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਪਤਾ ਲਗਾਇਆ ਹੈ ਕਿ ਬਾਬਰੀ ਮਸਜਿਦ ਦੇ ਹੇਠਾਂ ਮੰਦਰ ਦੇ ਅਵਸ਼ੇਸ਼ ਹਨ।

ਉਹਨਾਂ ਦੀ ਖੋਜ ਪਹਿਲੀ ਵਾਰ 1990 ਵਿਚ ਪ੍ਰਕਾਸ਼ਿਤ ਹੋਈ ਸੀ। ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਲਈ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਵਿਚ ਕੇ.ਕੇ. ਮੁਹੰਮਦ ਦੀ ਖੋਜ ਨੇ ਅਹਿਮ ਭੂਮਿਕਾ ਨਿਭਾਈ। ਮਾਹਿਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਖੋਜ ਇਸ ਫੈਸਲੇ ਦਾ ਵੱਡਾ ਆਧਾਰ ਬਣੀ।