ਫਰਜ਼ੀ ਸੰਮਨ ਜਾਰੀ ਕਰਨ ਦੇ ਦੋਸ਼ 'ਚ ED ਦਾ ਸਾਬਕਾ ਕਰਮਚਾਰੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

6 ਅਪ੍ਰੈਲ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ, ਜਿਸ ਤੋਂ ਬਾਅਦ ਕੋਲਕਾਤਾ ਦੀ ਇਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਉਸਨੂੰ 29 ਅਪ੍ਰੈਲ ਤਕ ਈਡੀ ਦੀ ਹਿਰਾਸਤ ’ਚ ਭੇਜਿਆ

photo

 

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲਕਾਤਾ ਜ਼ੋਨ ਨੇ ਸਸ਼ਤ੍ਰ ਸੀਮਾ ਬਲ (ਐਸਐਸਬੀ) ਦੇ ਇੱਕ ਹੈੱਡ ਕਾਂਸਟੇਬਲ ਸੁਕੁਮਾਰ ਕਮਾਲੀਆ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਹਿਲਾਂ ਈਡੀ ਵਿੱਚ ਡੈਪੂਟੇਸ਼ਨ 'ਤੇ ਕਾਂਸਟੇਬਲ ਵਜੋਂ ਕੰਮ ਕਰਦਾ ਸੀ, ਨੂੰ ਕਥਿਤ ਤੌਰ 'ਤੇ ਸੰਮਨ ਭੇਜਣ ਅਤੇ ਲੋਕਾਂ ਲਈ ਤਲਾਸ਼ੀ ਅਭਿਆਨ ਚਲਾਉਣ ਦੇ ਦੋਸ਼ ਲੱਗੇ ਹਨ।

ਈਡੀ ਅਧਿਕਾਰੀ ਨੇ ਕਿਹਾ ਕਿ ਉਹ ਕੋਲਕਾਤਾ ਵਿੱਚ ਲੋਕਾਂ ਨੂੰ ਫਰਜ਼ੀ ਸੰਮਨ ਜਾਰੀ ਕਰਨ ਤੋਂ ਇਲਾਵਾ ਅਣਅਧਿਕਾਰਤ ਤਲਾਸ਼ੀ ਮੁਹਿੰਮ ਚਲਾਉਣ ਵਿੱਚ ਸ਼ਾਮਲ ਪਾਇਆ ਗਿਆ ਸੀ।

ਮੁਲਜ਼ਮ ਕਮਾਲੀਆ ਨੂੰ ਈਡੀ ਵਿੱਚ ਤਾਇਨਾਤੀ ਦੌਰਾਨ ਇੱਕ ਮਾਮਲੇ ਵਿੱਚ ਇੱਕ ਵਿਅਕਤੀ ਖ਼ਿਲਾਫ਼ ਚੱਲ ਰਹੀ ਜਾਂਚ ਬਾਰੇ ਪਤਾ ਲੱਗਾ ਸੀ। ਵਾਪਸ ਆਉਣ ਤੋਂ ਬਾਅਦ ਕਮਾਲੀਆ ਨੇ ਉਕਤ ਵਿਅਕਤੀ ਨੂੰ ਫਰਜ਼ੀ ਸੰਮਨ ਜਾਰੀ ਕੀਤੇ ਅਤੇ ਫਿਰੌਤੀ ਦੀ ਯੋਜਨਾ ਦੇ ਤਹਿਤ ਉਸ ਤੋਂ ਫਿਰੌਤੀ ਦੀ ਮੰਗ ਕੀਤੀ। 

ਈਡੀ ਅਧਿਕਾਰੀ ਨੇ ਕਿਹਾ, ਉਕਤ ਸੰਮਨ ਵਟਸਐਪ ਰਾਹੀਂ ਭੇਜੇ ਗਏ ਸਨ ਤਾਂ ਜੋ ਪੀੜਤ ਵਿਅਕਤੀ ਉਸ ਨਾਲ ਸਿੱਧਾ ਸੰਪਰਕ ਕਰ ਸਕੇ। ਇੱਕ ਹੋਰ ਮਾਮਲੇ ਵਿੱਚ, ਕਮਾਲੀਆ ਨੇ ਕੋਲਕਾਤਾ ਵਿੱਚ ਇੱਕ ਕੌਫੀ ਸ਼ਾਪ ਵਿੱਚ ਅਣਅਧਿਕਾਰਤ ਤਲਾਸ਼ੀ ਮੁਹਿੰਮ ਚਲਾਈ ਅਤੇ ਇਸ ਦੇ ਮਾਲਕ ਤੋਂ 10 ਲੱਖ ਰੁਪਏ ਦੀ ਮੰਗ ਕੀਤੀ।

ਕਾਫੀ ਸ਼ਾਪ ਦੇ ਮਾਲਕ ਨੇ ਬਾਅਦ 'ਚ ਕਮਾਲੀਆ ਖਿਲਾਫ ਈਡੀ ਕੋਲ ਸ਼ਿਕਾਇਤ ਦਰਜ ਕਰਵਾਈ। ਈਡੀ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਕਮਾਲੀਆ ਦੀ ਰਿਹਾਇਸ਼ 'ਤੇ ਛਾਪਾ ਮਾਰਿਆ ਜਿੱਥੋਂ ਅਪਰਾਧਿਕ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ ਗਏ।ਅਧਿਕਾਰੀ ਨੇ ਦੱਸਿਆ ਕਿ ਉਸ ਨੂੰ 16 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕੋਲਕਾਤਾ ਦੀ ਇੱਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਉਸਨੂੰ 29 ਅਪ੍ਰੈਲ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ।