''ਮੈਂ ਤਪੱਸਿਆ ਵਿਚ ਲੀਨ ਹਾਂ, ਇਸ ਲਈ ਦਫ਼ਤਰ ਨਹੀਂ ਆ ਸਕਦਾ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਸਰਕਾਰ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਭਗਵਾਨ ਵਿਸ਼ਨੂੰ ਦੇ ਦਸਵੇਂ ਅਵਤਾਰ ਕਲਕੀ ਹਨ ਅਤੇ ਉਹ ਦਫ਼ਤਰ ਨਹੀਂ...

I am absorbed in austerity

ਅਹਮਦਾਬਾਦ :  ਗੁਜਰਾਤ ਸਰਕਾਰ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਹ ਭਗਵਾਨ ਵਿਸ਼ਨੂੰ ਦੇ ਦਸਵੇਂ ਅਵਤਾਰ ਕਲਕੀ ਹਨ ਅਤੇ ਉਹ ਦਫ਼ਤਰ ਨਹੀਂ ਆ ਸਕਦੇ ਕਿਉਂਕਿ ਉਹ '' ਸੰਸਾਰ ਦੇ ਅੰਤ ਨੂੰ ਬਦਲਣ ਲਈ 'ਤਪੱਸਿਆ' ਕਰ ਰਿਹਾ ਹੈ| ਸਰਦਾਰ ਸਰੋਵਰ ਮੁੜ ਵਸੇਬਾ ਏਜੰਸੀ ਦੇ ਸੁਪਰਡੈਂਟ ਇੰਜੀਨੀਅਰ ਰਮੇਸ਼ ਚੰਦਰ ਫੇਫਰ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਸਦੀ ਤਪੱਸਿਆ ਨੂੰ ਧਨਵਾਦ, ਕਿ ਦੇਸ਼ ਵਿਚ ਚੰਗੀ ਵਰਖਾ ਹੋ ਰਹੀ ਹੈ|

ਫੇਫਰ ਨੂੰ ਜਾਰੀ ਨੋਟਿਸ ਅਤੇ ਉਸਦਾ ਵਚਿੱਤਰ ਜਵਾਬ ਵਾਇਰਲ ਹੋ ਚੁੱਕਿਆ ਹੈ| ਰਾਜਕੋਟ ਸਥਿਤ ਘਰ ਵਿਚ ਅੱਜ ਮੀਡੀਆ ਨੂੰ ਫੇਫਰ ਨੇ ਕਿਹਾ ''ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਮੈਂ ਸਚਮੁਚ ਭਗਵਾਨ ਵਿਸ਼ਨੂੰ ਦਾ ਦਸਵਾਂ ਅਵਤਾਰ ਹਾਂ ਅਤੇ ਆਉਣ ਵਾਲੇ ਦਿਨਾਂ ਵਿਚ ਮੈਂ ਇਸਨੂੰ ਸਾਬਤ ਕਰ ਦੇਵਾਂਗਾ| ਮੈਂ ਮਾਰਚ 2010 ਵਿੱਚ ਦਫ਼ਤਰ ਵਿਚ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਮੈਂ ਕਲਕੀ ਅਵਤਾਰ ਹਾਂ| ਉਦੋਂ ਤੋਂ ਮੇਰੇ ਕੋਲ ਬ੍ਰਹਮ ਸ਼ਕਤੀਆਂ ਹਨ|

ਅਧਿਕਾਰੀ ਨੇ ਦਾਅਵਾ ਕਿ ਉਸਦੀ ਤਪੱਸਿਆ ਦੇ ਕਾਰਨ ਹੀ ਭਾਰਤ ਪਿਛਲੇ 19 ਸਾਲ ਤੋਂ ਚੰਗੇ ਮੀਂਹ ਪਵਾ ਰਿਹਾ ਹੈ|  ਰਮੇਸ਼ ਚੰਦਰ ਨੇ ਕਿਹਾ ਕਿ ਹੁਣ ਇਹ ਸਰਦਾਰ ਸਰੋਵਰ ਪੁਨਰਵਾਸ ਏਜੰਸੀ ਨੂੰ ਤੈਅ ਕਰਣਾ ਚਾਹੀਦਾ ਹੈ ਕਿ ਮੈਨੂੰ ਦਫਤਰ ਵਿਚ ਬਿਠਾ ਕੇ ਸਮਾਂ ਖਰਾਬ ਕਰਵਾਉਣਾ ਹੈ ਜਾਂ ਦੇਸ਼ ਨੂੰ ਸੁੱਕੇ ਤੋਂ ਬਚਾਉਣ ਲਈ ਕੁੱਝ ਠੋਸ ਕੰਮ ਕਰਨਾ ਚਾਹੀਦਾ ਹੈ|

ਅਧਿਕਾਰੀ ਨੇ ਦਾਅਵਾ ਕੀਤਾ, '' ਕਿਉਂਕਿ ਮੈਂ ਕਲਕੀ ਅਵਤਾਰ ਹਾਂ ਇਸ ਲਈ ਭਾਰਤ ਵਿਚ ਚੰਗੀ ਵਰਖਾ ਹੋ ਰਹੀ ਹੈ| '' ਨੋਟਿਸ ਦੇ ਅਨੁਸਾਰ ਫੇਫਰ ਪਿਛਲੇ ਅੱਠ ਮਹੀਨੇ ਵਿਚ ਵਡੋਦਰਾ ਸਥਿਤ ਆਪਣੇ ਦਫਤਰ ਵਿਚ ਕੇਵਲ 16 ਦਿਨ ਮੌਜੂਦ ਰਹੇ| ਸਰਦਾਰ ਸਰੋਵਰ ਪ੍ਰੋਜੈਕਟ ਤੋਂ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਦਾ ਕੰਮ ਸਰਦਾਰ ਸਰੋਵਰ ਪੁਨਰਵਾਸਵਤ ਏਜੰਸੀ ਦੇਖ ਰਹੀ ਹੈ .