ਪੋਲਿੰਗ ਬੂਥ ਦੀ ਜਾਣਕਾਰੀ ਹਾਸਲ ਕਰਨ ਲਈ ਤਿਆਰ ਕੀਤੀ ਗਈ ਇਕ ਨਵੀਂ ਐਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫੋਨ ’ਤੇ ਮਿੰਟਾਂ ਵਿਚ ਪਤਾ ਕੀਤਾ ਜਾ ਸਕਦਾ ਪੋਲਿੰਗ ਬੂਥ

Polling station booth wise for seventh phase

ਲੋਕ ਸਭਾ ਚੋਣਾਂ ਦਾ ਸੱਤਵਾਂ ਪੜਾਅ ਸ਼ੁਰੂ ਹੋ ਚੁੱਕਾ ਹੈ। ਜੇਕਰ ਤੁਹਾਨੂੰ ਪੋਲਿੰਗ ਸਟੇਸ਼ਨ ਬਾਰੇ ਪਤਾ ਨਹੀਂ ਹੈ ਤਾਂ ਫੋਨ ’ਤੇ ਪੋਲਿੰਗ ਬੂਥ ਦਾ ਪਤਾ ਕੀਤਾ ਜਾ ਸਕਦਾ ਹੈ। ਇਸ ਵਾਸਤੇ ਇਕ ਐਪ ਤਿਆਰ ਕੀਤੀ ਗਈ ਹੈ ਜਿਸ ਦਾ ਨਾਮ ਹੈ ਵੋਟਰ ਹੈਲਪਲਾਈਨ। ਇਸ ਨੂੰ ਮੁਫ਼ਤ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਨੂੰ ਖੋਲ੍ਹਣ ’ਤੇ ਵੋਟਰ, ਫਾਰਮਸ, ਸ਼ਿਕਾਇਤ, ਈਵੀਐਮ, ਇਲੈਕਸ਼ਨ ਅਤੇ ਰਿਜ਼ਲਟ ਵਰਗੇ ਆਪਸ਼ਨ ਆ ਜਾਣਗੇ।

ਇਹਨਾਂ ਵਿਚੋਂ ਵੋਟਰ ਚੁਣਨਾ ਹੋਵੇਗਾ ਜਿਸ ਵਿਚ ਵੋਟਰ ਨੂੰ Where is my polling Station?’ ’ਤੇ ਟੈਪ ਕਰਨਾ ਪਵੇਗਾ। ਇਸ ਤੋਂ ਬਾਅਦ ਪੇਜ ’ਤੇ know your polling booth’ ਨਾਮ ਦਾ ਇਕ ਲਿੰਕ ਆ ਜਾਵੇਗਾ। ਇਸ ’ਤੇ ਕਲਿੱਕ ਕਰਨ ਤੋਂ ਬਾਅਦ ਇਸ ਵਿਚ ਕੁਝ ਜਾਣਕਾਰੀ ਦੇਣੀ ਹੋਵੇਗੀ ਜਿਸ ਵਿਚ ਵੋਟਰ ਦਾ ਨਾਮ, ਰਾਜ ਆਦਿ ਸ਼ਾਮਲ ਹੋਵੇਗਾ। ਪੂਰੀ ਜਾਣਕਾਰੀ ਭਰਨ ਤੋਂ ਬਾਅਦ ਹੇਠਾਂ ਆਪਸ਼ਨ ਦਿਖਾਈ ਦੇਵੇਗਾ ਇਸ ’ਤੇ ਕਲਿੱਕ ਕਰੋ।

ਇਸ ਤੋਂ ਬਾਅਦ ਵੋਟਰ ਸਲਿੱਪ ਆ ਜਾਵੇਗੀ ਜਿਸ ਵਿਚ ਪੋਲਿੰਗ ਬੂਥ ਦੀ ਜਾਣਕਾਰੀ ਹੋਵੇਗੀ ਕਿ ਵੋਟ ਕਿਹੜੇ ਖੇਤਰ ਵਿਚ ਪਾਉਣੀ ਹੈ। ਇਸ ਵੋਟਰ ਸਲਿੱਪ ਨੂੰ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਐਪ ਨਾਲ ਵੋਟਰ ਜ਼ਿਲ੍ਹਾ ਪ੍ਰਸਾਸ਼ਨ ਦੇ ਕੰਪਲੇਨ ਸੇਲ ਦੀ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਵਿਚ ਪਿਛਲੀਆਂ ਲੋਕ ਸਭਾ ਚੋਣਾਂ ਦੀ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ।

ਨਾਲ ਹੀ ਇਸ ਵਿਚ ਇਹ ਵੀ ਪਤਾ ਕੀਤਾ ਜਾ ਸਕਦਾ ਹੈ ਕਿ ਈਵੀਐਮ ਤੋਂ ਇਲਾਵਾ ਵੀਵੀ ਪੈਟ ਮਸ਼ੀਨ ਦਾ ਇਸਤੇਮਾਲ ਕਿਵੇਂ ਕੀਤਾ ਜਾ ਸਕਦਾ ਹੈ। ਇਸ ਨਾਲ ਸਬੰਧਿਤ ਹੋਰ ਕਿਸੇ ਸਮੱਸਿਆ ਦੇ ਹੱਲ ਲਈ 1950 ਨੰਬਰ ’ਤੇ ਕਾਲ ਕੀਤੀ ਜਾ ਸਕਦੀ ਹੈ। ਚੋਣ ਕਮਿਸ਼ਨ ਵੱਲੋਂ ਵੋਟਰ ਹੈਲਪਲਾਈਨ ਲਈ ਇਹ ਨੰਬਰ ਸ਼ੁਰੂ ਕੀਤਾ ਗਿਆ ਹੈ।

ਜੇਕਰ ਤੁਹਾਡੇ ਕੋਲ ਇਕ ਵੋਟਰ ਆਈਡੀ ਕਾਰਡ ਹੈ ਤਾਂ ਇਕ ਐਸਐਮਐਸ ਨਾਲ ਵੀ ਅਪਣੇ ਵੋਟਿੰਗ ਕੇਂਦਰ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ। ਈਪੀਆਈਸੀ ਲਿਖ ਕੇ ਖਾਲੀ ਥਾਂ ਛੱਡਣੀ ਹੈ ਅਤੇ ਫਿਰ ਵੋਟਰ ਆਈਡੀ ਨੰਬਰ ਲਿਖਣਾ ਹੈ। ਇਸ ਮੈਸੇਜ ਨੂੰ 51969 ਜਾਂ 166 ਤੇ ਭੇਜਿਆ ਜਾ ਸਕਦਾ ਹੈ। ਇਸ ਨਾਲ ਥੋੜੇ ਸਮੇਂ ਬਾਅਦ ਐਸਐਮਐਸ ਮਿਲੇਗਾ ਜਿਸ ਵਿਚ ਸਾਰੀ ਜਾਣਕਾਰੀ ਮਿਲ ਜਾਵੇਗੀ।