ਤਾਲਾਬੰਦੀ ਕਾਰਨ ਜੰਮੂ-ਕਸ਼ਮੀਰ ਦੇ ਬਾਹਰ ਫਸੇ 39 ਬੱਚੇ ਘਰ ਪਰਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਲਾਬੰਦੀ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ  ਵਿਚ ਫਸੇ ਜੰਮੂ-ਕਸ਼ਮੀਰ ਦੇ 39 ਬੱਚੇ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਪਰਤਣ ਤੋਂ ਬਾਅਦ ਅਪਣੇ-ਅਪਣੇ ਘਰਾਂ ਵਿਚ ਪਹੁੰਚ ਗਏ ਹਨ।

File Photo

ਜੰਮੂ, 18 ਮਈ (ਸਰਬਜੀਤ ਸਿੰਘ): ਤਾਲਾਬੰਦੀ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ  ਵਿਚ ਫਸੇ ਜੰਮੂ-ਕਸ਼ਮੀਰ ਦੇ 39 ਬੱਚੇ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਪਰਤਣ ਤੋਂ ਬਾਅਦ ਅਪਣੇ-ਅਪਣੇ ਘਰਾਂ ਵਿਚ ਪਹੁੰਚ ਗਏ ਹਨ। ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਠੂਆ ਦੇ ਡਿਪਟੀ ਕਮਿਸ਼ਨਰ ਓਪੀ ਭਗਤ ਨੇ ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ-ਐਨਸੀਆਰ ਵਿਚ  ਜੰਮੂ-ਕਸ਼ਮੀਰ 'ਚ ਫਸੇ ਬੱਚਿਆਂ ਨੂੰ ਵਾਪਸ ਲਿਆਂਦਾ ਗਿਆ।
ਉਨ੍ਹਾਂ ਦਸਿਆ ਕਿ ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਪਰਵਾਰਾਂ ਵਲੋਂ ਫ਼ੋਨ 'ਤੇ ਡਿਪਟੀ ਕਮਿਸ਼ਨਰ ਓਪੀ ਭਗਤ ਨੂੰ ਬੇਨਤੀ ਕੀਤੀ ਸੀ ਜਿਸ ਤੋਂ ਬਾਅਦ ਬੱਚਿਆਂ ਨੂੰ ਵਾਪਸ ਲਿਆਉਣ ਲਈ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ। ਅਧਿਕਾਰੀ ਨੇ ਦਸਿਆ ਕਿ 39 ਬੱਚੇ ਅਪਣੇ ਮਾਪਿਆਂ ਅਤੇ ਪਰਵਾਰਾਂ ਤਕ ਪਹੁੰਚ ਗਏ ਹਨ। ਇਨ੍ਹਾਂ ਵਿਚ ਕਠੂਆ ਦੇ 28, ਜੰਮੂ ਦੇ 5 ਅਤੇ ਉਧਮਪੁਰ ਅਤੇ ਸਾਂਬਾ ਜ਼ਿਲ੍ਹਿਆਂ ਦੇ 3-3 ਬੱਚੇ ਸ਼ਾਮਲ ਹਨ।