ਜੰਮੂ-ਕਸ਼ਮੀਰ 'ਚ 5 ਡਾਕਟਰ ਕੋਰੋਨਾ ਪੀੜਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ 'ਚ ਕੋਰੋਨਾ ਦਾ ਇਨਫੈਕਸ਼ਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।

File Photo

ਸ਼੍ਰੀਨਗਰ, 18 ਮਈ : ਜੰਮੂ-ਕਸ਼ਮੀਰ 'ਚ ਕੋਰੋਨਾ ਦਾ ਇਨਫੈਕਸ਼ਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਇਥੇ 5 ਡਾਕਟਰਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ 3 ਡਾਕਟਰ ਸ਼੍ਰੀ ਮਹਾਰਾਜਾ ਹਰੀ ਸਿੰਘ (ਐਸ.ਐਮ.ਐਚ.ਐਸ.) ਹਸਪਤਾਲ ਦੇ ਈ.ਐਨ.ਟੀ. ਵਿਭਾਗ ਤੋਂ ਹਨ, ਇਕ ਐਸ.ਕੇ.ਆਈ.ਐਮ.ਐਸ. ਬੇਮਿਨਾ ਤੋਂ ਆਰਥੋਪੇਡਿਕ ਸਰਜਨ ਹੈ ਅਤੇ ਇਕ ਸਰਕਾਰੀ ਡੈਂਟਲ ਕਾਲਜ, ਸ਼੍ਰੀਨਗਰ ਦਾ ਦੰਦਾਂ ਦਾ ਡਾਕਟਰ ਹੈ।

ਕੋਰੋਨਾ ਪੀੜਤ ਮਿਲੇ 4 ਡਾਕਟਰਾਂ ਨੇ ਸ਼੍ਰੀਨਗਰ ਦੇ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦਾ ਇਲਾਜ ਕੀਤਾ ਸੀ, ਜਿਸ ਦੀ ਐਤਵਾਰ ਨੂੰ ਮੌਤ ਹੋ ਗਈ। ਸੀ.ਡੀ. ਹਸਪਤਾਲ ਦੇ ਡਾਕਟਰ ਨਾਵੇਦ ਨਾਜਿਰ ਨੇ ਕਿਹਾ ਕਿ 5 ਡਾਕਟਰਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਉਨ੍ਹਾਂ 'ਚੋਂ ਚਾਰ ਨੇ 29 ਸਾਲਾ ਔਰਤ ਦਾ ਇਲਾਜ ਕੀਤਾ ਸੀ, ਜਿਸ ਦੀ ਐਤਵਾਰ ਨੂੰ ਮੌਤ ਹੋ ਗਈ ਸੀ। ਸੰਭਾਵਨਾ ਹੈ ਕਿ ਔਰਤ ਦੇ ਸੰਪਰਕ 'ਚ ਆ ਕੇ ਡਾਕਟਰ ਪ੍ਰਭਾਵਿਤ ਹੋਏ ਹੋਣਗੇ। (ਏਜੰਸੀ)