ਨੌਕਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ! ਬਦਲ ਗਿਆ ਹੈ PF Account ਨਾਲ ਜੁੜਿਆ ਇਹ ਨਿਯਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ ਨੂੰ ਜੁਲਾਈ ਤੱਕ ਤਿੰਨ ਮਹੀਨੇ ਲਈ 12 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰਨ ਦੇ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ।

Photo

ਨਵੀਂ ਦਿੱਲੀ: ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ (EPF) ਨੂੰ ਜੁਲਾਈ ਤੱਕ ਤਿੰਨ ਮਹੀਨੇ ਲਈ 12 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰਨ ਦੇ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ। ਇਸ ਨਾਲ 4.3 ਕਰੋੜ ਸੰਗਠਤ ਖੇਤਰ ਦੇ ਕਰਮਚਾਰੀਆਂ ਨੂੰ ਵਧ ਕੇ ਤਨਖਾਹ ਮਿਲੇਗੀ ਅਤੇ ਕੋਰੋਨਾ ਦੇ ਚਲਦਿਆਂ ਨਕਦੀ ਸੰਕਟ ਦਾ ਸਾਹਮਣਾ ਕਰ ਰਹੇ 6.5 ਲੱਖ ਕਰਮਚਾਰੀਆਂ ਨੂੰ ਫਾਇਦਾ ਮਿਲੇਗਾ।

ਇਸ ਫੈਸਲੇ ਨਾਲ ਅਗਲੇ ਤਿੰਨ ਮਹੀਨਿਆਂ ਵਿਚ 6750 ਕਰੋੜ ਰੁਪਏ ਦੀ ਨਕਦੀ ਵਧੇਗੀ। ਕਿਰਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਇਕ ਨੋਟੀਫੀਕੇਸ਼ਨ ਵਿਚ ਕਿਹਾ ਗਿਆ ਹੈ ਕਿ ਈਪੀਐਫ ਯੋਗਦਾਨ ਵਿਚ ਜੂਨ, ਜੁਲਾਈ ਤੇ ਅਗਸਤ ਮਹੀਨਿਆਂ ਵਿਚ ਕਮਈ ਲਾਗੂ ਹੋਵੇਗੀ। 

ਕਿਰਤ ਮੰਤਰਾਲੇ ਦੇ ਇਸ ਫੈਸਲੇ ਨਾਲ ਜੂਨ, ਜੁਲਾਈ ਅਤੇ ਅਗਸਤ ਮਹੀਨੇ ਵਿਚ ਕਰਮਚਾਰੀਆਂ ਦੇ ਹੱਥ ਵਿਚ ਵਧ ਕੇ ਤਨਖ਼ਾਹ ਆਵੇਗੀ। ਇਸ ਦੇ ਨਾਲ ਹੀ ਕਰਮਚਾਰੀਆਂ ਦੇ ਈਵੀਐਫ ਖਾਤੇ ਵਿਚ ਜੂਨ, ਜੁਲਾਈ ਅਤੇ ਅਗਸਤ ਦਾ ਈਪੀਐਫ ਯੋਗਦਾਨ ਘੱਟ ਜਾਵੇਗਾ। 

ਪਿਛਲੇ ਹਫ਼ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮਾਲਕ ਅਤੇ ਕਰਮਚਾਰੀ ਦੋਵਾਂ ਦੇ ਪ੍ਰੋਵੀਡੈਂਟ ਫੰਡ ਯੋਗਦਾਨ ਵਿਚ ਅਗਲੇ ਤਿੰਨ ਮਹੀਨੇ ਲਈ ਕਟੌਤੀ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨੇ ਕਰਮਚਾਰੀ ਅਤੇ ਮਾਲਕ ਦੋਵਾਂ ਦਾ ਹੀ ਯੋਗਦਾਨ 12-12 ਫੀਸਦੀ ਤੋਂ ਘਟਾ ਕੇ 10-10 ਫੀਸਦੀ ਕਰ ਦਿੱਤੀ। ਹਾਲਾਂਕਿ ਸੈਂਟਰਲ ਪਬਲਿਕ ਸੈਕਟਰ ਉੱਦਮ ਅਤੇ ਪਬਲਿਕ ਸੈਕਟਰ ਅੰਡਰਟੇਕਿੰਗਜ਼ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਿਚ ਮਾਲਕ ਦਾ ਯੋਗਦਾਨ 12 ਫੀਸਦੀ ਰੱਖਿਆ ਗਿਆ ਹੈ।