ਮਨਰੇਗਾ ਦੀ ਦੂਰਦ੍ਰਿਸ਼ਟੀ ਸਮਝਣ ਅਤੇ ਹੱਲਾਸ਼ੇਰੀ ਦੇਣ ਲਈ ਮੋਦੀ ਜੀ ਦਾ ਧਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ ਨਾਲ ਜੁੜੀ ਪ੍ਰਧਾਨ ਮੰਤਰੀ ਨਰਿੰਦਰ

Photo

ਨਵੀਂ ਦਿੱਲੀ, 18 ਮਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ ਨਾਲ ਜੁੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੁਰਾਣੀ ਟਿਪਣੀ ਬਾਰੇ ਉਨ੍ਹਾਂ 'ਤੇ ਵਿਅੰਗ ਕਸਦਿਆਂ ਕਿਹਾ ਕਿ ਮਨਰੇਗਾ ਦੀ ਦੂਰ-ਦ੍ਰਿਸ਼ਟੀ ਨੂੰ ਸਮਝਣ ਅਤੇ ਇਸ ਨੂੰ ਹੱਲਾਸ਼ੇਰੀ ਦੇਣ ਲਈ ਉਹ ਪ੍ਰਧਾਨ ਮੰਤਰੀ ਦਾ ਧਨਵਾਦ ਕਰਦੇ ਹਨ। ਉਨ੍ਹਾਂ ਸੰਸਦ ਵਿਚ ਦਿਤੇ ਮੋਦੀ ਦੇ ਪੁਰਾਣੇ ਭਾਸ਼ਨ ਦੀ ਵੀਡੀਉ ਸਾਂਝੀ ਕਰਦਿਆਂ ਕਿਹਾ, 'ਪ੍ਰਧਾਨ ਮੰਤਰੀ ਨੇ ਯੂਪੀਏ ਸ਼ਾਸਨ ਕਾਲ ਵਿਚ ਬਣਾਈ ਗਈ ਮਨਰੇਗਾ ਯੋਜਨਾ ਲਈ 40 ਹਜ਼ਾਰ ਕਰੋੜ ਦਾ ਵਾਧੂ ਬਜਟ ਦੇਣ ਦੀ ਪ੍ਰਵਾਨਗੀ ਦਿਤੀ ਹੈ।' ਗਾਂਧੀ ਨੇ ਪ੍ਰਧਾਨ ਮੰਤਰੀ ਦੀ ਵੀਡੀਉ ਸਾਂਝੀ ਕੀਤੀ ਹੈ ਜਿਸ ਵਿਚ ਉਹ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਮਨਰੇਗਾ ਤੁਹਾਡੀਆਂ ਨਾਕਾਮੀਆਂ ਦੀ ਜਿਊਂਦੀ ਜਾਗਦੀ ਮਿਸਾਲ ਹੈ।
(ਏਜੰਸੀ)