ਨੇਪਾਲ 'ਚ ਕੋਰੋਨਾ ਪੀੜਤਾ ਦੀ ਗਿਣਤੀ 304 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੇਪਾਲ ਵਿਚ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਆਉਣ ਨਾਲ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 304 ਹੋ ਗਈ ਹੈ।

File Photo

ਕਾਠਮੰਡੂ, 18 ਮਈ: ਨੇਪਾਲ ਵਿਚ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਆਉਣ ਨਾਲ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 304 ਹੋ ਗਈ ਹੈ। ਨੇਪਾਲ ਦੇ ਸਿਹਤ ਤੇ ਜਨਸੰਖਿਆ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਪਿਛਲੇ ਕੁਝ ਦਿਨਾਂ ਤੋਂ ਨੇਪਾਲ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਤੇਜ਼ੀ ਆਈ ਹੈ। ਮੰਤਰਾਲੇ ਮੁਤਾਬਕ ਦੱਖਣ-ਪੂਰਬੀ ਰਾਵਤਹਾਟ ਜ਼ਿਲ੍ਹੇ 21 ਤੋਂ 30 ਸਾਲ ਦੇ  ਸੱਤ ਨੌਜਵਾਨਾਂ ਚਿਵ ਕੋਰੋਨਾ ਵਾਇਰਸ ਦੀ ਪਸ਼ੁਟੀ ਹੋਈ ਹੈ ਜਦਕਿ ਇਕ ਬਾਰਾ ਜ਼ਿਲ੍ਹੇ ਵਿਚ 28 ਸਾਲਾ ਔਰਤ ਅਤੇ ਇਕ 38 ਸਾਲਾ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਿਆ ਹੈ। (ਪੀਟੀਆਈ)