ਦੱਖਣੀ ਪੂਰਬੀ ਪ੍ਰਸ਼ਾਂਤ ਅਤੇ ਨੇਪਾਲ 'ਚ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.8

Earthquake

ਪੋਖਰਾ​: ਨੇਪਾਲ ਦੇ ਪੋਖਰਾ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.8 ਮਾਪੀ ਗਈ ਹੈ। ਹਾਲਾਂਕਿ ਰਾਹਤ ਦੀ ਗੱਲ ਹੈ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਤੋਂ ਇਲਾਵਾ, ਯੂਐਸਜੀਐਸ ਦੇ ਅਨੁਸਾਰ, ਦੱਖਣ ਪੂਰਬੀ ਪ੍ਰਸ਼ਾਂਤ ਖੇਤਰ ਵਿਚ ਵੀ 6.7 ਮਾਪ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਐੱਨ.ਐੱਮ.ਆਰ.ਸੀ. ਦੇ ਮੁੱਖ ਭੂਚਾਲ ਵਿਗਿਆਨੀ ਡਾ. ਲੋਕ ਬਿਜਯ ਅਧਿਕਾਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਲਾਮਜੰਗ ਜ਼ਿਲ੍ਹੇ ਦੇ ਭੁਲਭੁਲੇ ਵਿਖੇ ਸੀ ਅਤੇ ਇਹ ਸਵੇਰੇ 5:42 ਵਜੇ ਆਇਆ। ਇਸ ਦੀ ਤੀਬਰਤਾ 5.8 ਮਾਪੀ ਗਈ।