Former West Bengal Chief Minister Buddhadeb Bhattacharya
ਨਵੀਂ ਦਿੱਲੀ: ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਡਾਕਟਰਾਂ ਨੇ ਉਹਨਾਂ ਨੂੰ ਘਰ ਵਿਚ ਰਹਿਣ ਦੀ ਸਲਾਹ ਦਿੱਤੀ ਹੈ। 77 ਸਾਲਾ ਭੱਟਾਚਾਰੀਆ ਦੀ ਪਤਨੀ ਮੀਰਾ ਭੱਟਾਚਾਰੀਆ ਵੀ ਕੋਰੋਨਾ ਸੰਕਰਮਿਤ ਹਨ।
ਮੀਰਾ ਭੱਟਾਚਾਰੀਆ ਦੀ ਸਿਹਤ ਜਿਆਦਾ ਵਿਗੜਨ ਕਾਰਨ ਉਹਨਾਂ ਨੂੰ ਮੰਗਲਵਾਰ ਦੇਰ ਰਾਤ ਸ਼ਹਿਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬੁਡਲੈਂਡ ਹਸਪਤਾਲ ਵਿੱਚ ਦਾਖਲ ਮੀਰਾ ਭੱਟਾਚਾਰੀਆ ਦੇ ਇਲਾਜ ਲਈ ਇੱਕ ਮੈਡੀਕਲ ਵਾਰਡ ਬਣਾਇਆ ਗਿਆ ਹੈ, ਜਿਥੇ ਡਾਕਟਰਾਂ ਦੀ ਟੀਮ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ।