ਅਖਿਲੇਸ਼ ਯਾਦਵ ਨੇ ਦਿੱਤਾ ਵਿਵਾਦਤ ਬਿਆਨ, 'ਕਿਤੇ ਵੀ ਪੱਥਰ ਰੱਖ ਦਿਓ, ਲਾਲ ਝੰਡਾ ਰੱਖ ਦਿਓ, ਬਣ ਜਾਂਦਾ ਹੈ ਮੰਦਿਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖਿਲੇਸ਼ ਯਾਦਵ ਦੇ ਇਸ ਬਿਆਨ ਨਾਲ ਉਹਨਾਂ ਦੀਆਂ ਵਧ ਸਕਦੀਆਂ ਹਨ ਮੁਸ਼ਕਿਲਾਂ

Akhilesh Yadav

 

 ਨਵੀਂ ਦਿੱਲੀ :  ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ (Akhilesh Yadav)  ਨੇ ਅਯੁੱਧਿਆ 'ਚ ਹਿੰਦੂ ਦੇਵੀ-ਦੇਵਤਿਆਂ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਗਿਆਨਵਾਪੀ ਮਸਜਿਦ ਸਬੰਧੀ 1991 ਵਿੱਚ ਸੰਸਦ ਵੱਲੋਂ ਪਾਸ ਕੀਤੇ ਐਕਟ ਦਾ ਹਵਾਲਾ ਦਿੰਦਿਆਂ ਅਤੇ ਸਰਵੇਖਣ ਰਿਪੋਰਟ ਦੇ ਲੀਕ ਹੋਣ ’ਤੇ ਸਵਾਲ ਉਠਾਉਂਦਿਆਂ ਅਖਿਲੇਸ਼ ਯਾਦਵ (Akhilesh Yadav) ਨੇ ਸਿੱਧੇ ਤੌਰ ’ਤੇ ਹਿੰਦੂ ਧਰਮ, ਸੱਭਿਆਚਾਰ ਅਤੇ ਦੇਵੀ-ਦੇਵਤਿਆਂ ਬਾਰੇ ਵਿਵਾਦਤ ਬਿਆਨ ਦਿੱਤਾ ਹੈ।

 

 

ਸਿਧਾਰਥ ਨਗਰ ਤੋਂ ਲਖਨਊ ਪਰਤਦੇ ਸਮੇਂ ਅਖਿਲੇਸ਼ ਯਾਦਵ ਕੁਝ ਸਮਾਂ ਅਯੁੱਧਿਆ 'ਚ ਰਹੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਾਡੇ ਹਿੰਦੂ ਧਰਮ 'ਚ ਕਿਤੇ ਵੀ ਪੱਥਰ ਲਗਾ ਕੇ, ਪਿੱਪਲ ਦੇ ਦਰੱਖਤ ਹੇਠਾਂ ਲਾਲ ਝੰਡਾ ਲਗਾ ਦਿਓ ਮੰਦਰ ਬਣ ਜਾਵੇਗਾ।

ਅਖਿਲੇਸ਼ ਯਾਦਵ (Akhilesh Yadav) ਨੇ ਗਿਆਨਵਾਪੀ ਮਸਜਿਦ 'ਚ ਸ਼ਿਵਲਿੰਗ ਮਿਲਣ ਦੇ ਦਾਅਵੇ 'ਤੇ ਕਿਹਾ, 'ਇੱਕ ਸਮਾਂ ਸੀ ਜਦੋਂ ਰਾਤ ਦੇ ਹਨੇਰੇ 'ਚ ਮੂਰਤੀਆਂ ਰੱਖੀਆਂ ਜਾਂਦੀਆਂ ਸਨ। ਭਾਜਪਾ ਕੁਝ ਵੀ ਕਰ ਸਕਦੀ ਹੈ। ਭਾਜਪਾ ਕੁਝ ਵੀ ਕਰਵਾ ਸਕਦੀ ਹੈ। ਗਿਆਨਵਾਪੀ ਮਸਜਿਦ ਦੇ ਸਵਾਲ 'ਤੇ ਅਖਿਲੇਸ਼ ਯਾਦਵ ਨੇ ਕਿਹਾ, 'ਇਹ ਅਦਾਲਤ ਦਾ ਮਾਮਲਾ ਹੈ।

 

 

 

ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਦੀ ਜਿੰਮੇਵਾਰੀ ਸਰਵੇ ਕਰਵਾਉਣ ਦੀ ਸੀ, ਉਹ ਰਿਪੋਰਟ ਆਖ਼ਰ ਕਿਵੇਂ ਸਾਹਮਣੇ ਆਈ। ਸਾਡੇ ਹਿੰਦੂ ਧਰਮ ਵਿੱਚ ਕਿਤੇ ਵੀ ਪੱਥਰ  ਰੱਖ ਦਿਓ, ਪੀਪਲ ਦੇ ਦਰੱਖਤ ਹੇਠਾਂ ਲਾਲ ਝੰਡਾ ਲਗਾ ਦਿਓ ਅਤੇ ਮੰਦਰ ਬਣਾ ਗਿਆ । ਅਸੀਂ ਸਰਵੇਖਣ ਨਹੀਂ ਕਰ ਰਹੇ, ਨਾ ਹੀ ਅਸੀਂ ਸੁਪਰੀਮ ਕੋਰਟ ਹਾਂ।
ਅਖਿਲੇਸ਼ ਯਾਦਵ (Akhilesh Yadav) ਨੇ ਅੱਗੇ ਕਿਹਾ, 'ਅਸੀਂ ਕਹਿ ਰਹੇ ਹਾਂ ਕਿ ਭਾਜਪਾ ਤੋਂ ਸਾਵਧਾਨ ਰਹੋ। ਭਾਜਪਾ ਜਾਣਬੁੱਝ ਕੇ ਕੇ ਗਿਆਨਵਾਪੀ ਮਸਜਿਦ ਦਾ ਮੁੱਦਾ ਉਠਾ ਰਹੀ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਸਾਨੂੰ ਵੇਚ ਦਿੱਤੀਆਂ ਗਈਆਂ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਾ। ਕੋਈ ਸਮਾਂ ਸੀ ਜਦੋਂ ਰਾਤ ਦੇ ਹਨੇਰੇ ਵਿੱਚ ਮੂਰਤੀਆਂ ਰੱਖੀਆਂ ਜਾਂਦੀਆਂ ਸਨ। ਭਾਜਪਾ ਕੁਝ ਵੀ ਕਰ ਸਕਦੀ ਹੈ। ਭਾਜਪਾ ਕੁਝ ਵੀ ਕਰ ਸਕਦੀ ਹੈ।

 

 

ਗਿਆਨਵਾਪੀ ਮਸਜਿਦ ਵਿਵਾਦ ਬਾਰੇ ਅਖਿਲੇਸ਼ ਯਾਦਵ ਨੇ 1991 ਵਿੱਚ ਸੰਸਦ ਵੱਲੋਂ ਬਣਾਏ ਕਾਨੂੰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਅਯੁੱਧਿਆ ਦਾ ਫੈਸਲਾ ਆਇਆ ਤਾਂ ਉਸ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਸੀ। ਇੰਨਾ ਹੀ ਨਹੀਂ ਉਨ੍ਹਾਂ ਆਸ ਪ੍ਰਗਟਾਈ ਕਿ ਸੁਪਰੀਮ ਕੋਰਟ ਇਸ ਕਾਨੂੰਨ ਵੱਲ ਧਿਆਨ ਦੇਵੇਗੀ। ਅਖਿਲੇਸ਼ ਨੇ ਕਿਹਾ ਕਿ ਭਾਜਪਾ ਜਾਣਬੁੱਝ ਕੇ ਸੱਤਾ ਨਾਲ ਖੇਡ ਰਹੀ ਹੈ ਅਤੇ ਇਹ ਸਾਰੇ ਫੈਸਲੇ ਲੈ ਰਹੀ ਹੈ।