ਹਰਿਆਣਾ: ਹੁਣ ਸੜਕਾਂ 'ਤੇ ਨਹੀਂ ਨਜ਼ਰ ਆਉਣਗੇ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮ, ਗ੍ਰਹਿ ਮੰਤਰੀ ਨੇ ਜਾਰੀ ਕੀਤਾ ਇਹ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਧ ਭਾਰ ਵਾਲੇ ਪੁਲਿਸ ਕਰਮਚਾਰੀਆਂ ਦਾ ਪੁਲਿਸ ਲਾਈਨ ਵਿਚ ਕੀਤਾ ਜਾਵੇਗਾ ਤਬਾਦਲਾ

photo

 

ਰੋਹਤਕ: ਹਰਿਆਣਾ ਦੀਆਂ ਸੜਕਾਂ 'ਤੇ ਹੁਣ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮ ਨਜ਼ਰ ਨਹੀਂ ਆਉਣਗੇ। ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਹ ਸਖ਼ਤ ਹੁਕਮ ਜਾਰੀ ਕੀਤਾ ਹੈ। ਵਿਜ ਦੇ ਹੁਕਮਾਂ ਅਨੁਸਾਰ ਹੁਣ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮਾਂ ਦੀ ਪੁਲਿਸ ਲਾਈਨ ਵਿੱਚ ਬਦਲੀ ਕੀਤੀ ਜਾਵੇਗੀ। ਵਿਜ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਫਿਟਨੈਸ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਬੰਧ ਵਿੱਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਲਿਖਤੀ ਨਿਰਦੇਸ਼ ਦਿਤੇ ਹਨ। ਗ੍ਰਹਿ ਮੰਤਰੀ ਵਿਜ ਦੇ ਹੁਕਮਾਂ ਅਨੁਸਾਰ ਪੁਲਿਸ ਮੁਲਾਜ਼ਮਾਂ ਦਾ ਭਾਰ ਲਗਾਤਾਰ ਵਧ ਰਿਹਾ ਹੈ। ਉਹਨਾਂ ਨੂੰ ਪੁਲਿਸ ਲਾਈਨ ਵਿਚ ਤਬਦੀਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਮਿਆਂਮਾਰ 'ਚ ਚੱਕਰਵਾਤੀ ਤੂਫਾਨ 'ਮੋਚਾ' ਨੇ ਮਚਾਈ ਤਬਾਹੀ, 55 ਲੋਕਾਂ ਦੀ ਮੌਤ

ਗ੍ਰਹਿ ਮੰਤਰੀ ਦੇ ਹੁਕਮਾਂ ਅਨੁਸਾਰ ਉਨ੍ਹਾਂ ਲਿਖਿਆ ਹੈ ਕਿ ਮੈਂ ਚਾਹਾਂਗਾ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਫਿਟਨੈਸ ਬਰਕਰਾਰ ਰੱਖਣ। ਜਿਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਭਾਰ ਵੱਧ ਗਿਆ ਹੈ, ਉਨ੍ਹਾਂ ਦਾ ਪੁਲਿਸ ਲਾਈਨ 'ਚ ਤਬਾਦਲਾ ਕੀਤਾ ਜਾਵੇ, ਜਦੋਂ ਤੱਕ ਉਹ ਡਿਊਟੀ ਲਈ ਯੋਗ ਨਹੀਂ ਹੋ ਜਾਂਦੇ, ਉਨ੍ਹਾਂ ਨੂੰ ਯੋਗਾ ਕਰਵਾਇਆ ਜਾਵੇ ਤਾਂ ਜੋ ਪੁਲਿਸ ਮੁਲਾਜ਼ਮਾਂ ਨੂੰ ਫਿੱਟ ਕਰਕੇ ਸੂਬੇ ਨੂੰ ਅਪਰਾਧ ਮੁਕਤ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: ਕੈਬ ਡਰਾਈਵਰ ਦਾ ਕਤਲ ਕਰ ਕੇ ਕਾਰ ਖੋਹਣ ਵਾਲੇ 2 ਮੁਲਜ਼ਮ ਕਾਬੂ, 22 ਮਈ ਤਕ ਦਾ ਮਿਲਿਆ ਰਿਮਾਂਡ

ਪੁਲਿਸ ਮੁਲਾਜ਼ਮਾਂ ਦੇ ਭਾਰ ਅਤੇ ਢਿੱਡ ਨੂੰ ਘੱਟ ਕਰਨ ਲਈ ਪੁਲਿਸ ਲਾਈਨ ਵਿਚ ਯੋਗਾ ਟ੍ਰੇਨਰ ਅਤੇ ਫਾਰਮਾਸਿਸਟ ਵੀ ਮੌਜੂਦ ਰਹਿਣਗੇ। ਇਨ੍ਹਾਂ ਪੁਲfਸ ਮੁਲਾਜ਼ਮਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਵੀ ਰਿਕਾਰਡ ਕੀਤੀਆਂ ਜਾਣਗੀਆਂ। ਇਸ ਦੀ ਰਿਪੋਰਟ ਵੀ ਹੈੱਡਕੁਆਰਟਰ ਨੂੰ ਭੇਜੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2022 ਵਿਚ ਵੀ ਹਰਿਆਣਾ ਪੁਲਿਸ ਦੇ ਡੀਜੀਪੀ ਵਲੋਂ ਇਸ ਸਬੰਧੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।