Diwakar passes 10th Exam :14 ਲੱਖ ਦੇ ਇਨਾਮੀ ਨਕਸਲੀ ਨੇ ਹਥਿਆਰ ਛੱਡ ਕੇ ਉਠਾਈ ਕਲਮ , ਪਾਸ ਕੀਤੀ 10ਵੀਂ ਦੀ ਪ੍ਰੀਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਬੇ ਦੇ ਉਪ ਮੁੱਖ ਮੰਤਰੀ ਨੇ ਫੋਨ ਕਰਕੇ ਦਿੱਤੀ ਵਧਾਈ

Diwakar passes 10th Exam

Former Naxalist Diwakar : ਜੁਰਮ ਦੀ ਦੁਨੀਆਂ ਨੂੰ ਛੱਡ ਕੇ ਸਾਧਾਰਨ ਜੀਵਨ ਜਿਊਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਪਰ ਦਿਵਾਕਰ ਨੇ ਇਸ ਅਸੰਭਵ ਕੰਮ ਨੂੰ ਸੰਭਵ ਕਰ ਦਿੱਤਾ ਹੈ। 17 ਸਾਲ ਤੱਕ ਨਕਸਲਵਾਦ 'ਚ ਸ਼ਾਮਲ ਹੋਣ ਤੋਂ ਬਾਅਦ ਉਸ ਨੇ ਪਤਨੀ ਸਮੇਤ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਹੁਣ ਉਸ ਨੇ ਨਵਾਂ ਰਿਕਾਰਡ ਬਣਾਇਆ ਹੈ। 

ਲਿਵਰੂ ਉਰਫ ਦਿਵਾਕਰ ਨੇ ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ। ਦਿਵਾਕਰ ਨੇ 10ਵੀਂ ਵਿੱਚ 35 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਦਿਵਾਕਰ ਵੱਲੋਂ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਇਸ ਦੀ ਚਰਚਾ ਤੇਜ਼ੀ ਨਾਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਿਵਰੂ ਨੇ ਨਕਸਲਵਾਦ ਛੱਡ ਕੇ ਸਮਾਜ ਦੀ ਮੁੱਖ ਧਾਰਾ 'ਚ ਸ਼ਾਮਲ ਹੋਣ ਤੋਂ ਬਾਅਦ ਆਤਮ ਸਮਰਪਣ ਕੀਤਾ ਸੀ।

ਉਪ ਮੁੱਖ ਮੰਤਰੀ ਨੇ ਕੀਤੀ ਸ਼ਲਾਘਾ 

ਉਨ੍ਹਾਂ ਦੀ ਇਸ ਸਫਲਤਾ 'ਤੇ ਛੱਤੀਸਗੜ੍ਹ ਦੇ ਗ੍ਰਹਿ ਮੰਤਰੀ ਅਤੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਖੁਦ ਫੋਨ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।ਉਪ ਮੁੱਖ ਮੰਤਰੀ ਨਾਲ ਵੀਡੀਓ ਕਾਲ 'ਤੇ ਗੱਲਬਾਤ ਕਰਦਿਆਂ ਦਿਵਾਕਰ ਨੇ ਦੱਸਿਆ ਕਿ ਉਹ ਹਰ ਰੋਜ਼ 3-4 ਘੰਟੇ ਪੜ੍ਹਾਈ ਕਰਦੇ ਸਨ। ਦਿਵਾਕਰ ਨੇ ਦੱਸਿਆ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹ 10 ਵਜੇ ਤੱਕ ਪੜ੍ਹਾਈ ਕਰਦਾ ਸੀ ਅਤੇ ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਵੀ 10-11 ਵਜੇ ਤੱਕ ਪੜ੍ਹਦਾ ਰਹਿੰਦਾ ਸੀ। ਦੁਪਹਿਰ ਵੇਲੇ ਵੀ ਉਹ 2-4 ਵਜੇ ਤੱਕ ਪੜ੍ਹਦਾ ਰਹਿੰਦਾ ਸੀ।

ਉਪ ਮੁੱਖ ਮੰਤਰੀ ਸ਼ਰਮਾ ਨੇ ਕਿਹਾ ਹੈ ਕਿ ਸਾਡੇ ਜੋ ਵੀ ਭਾਈ -ਭੈਣ ਰਸਤਾ ਭਟਕ ਕੇ ਨਕਸਲੀ ਗਤੀਵਿਧੀਆਂ ਨਾਲ ਜੁੜੇ ਹੋਏ ਹਨ, ਉਨ੍ਹਾਂ  ਨੂੰ ਲਿਵਰੂ ਉਰਫ਼ ਦਿਵਾਕਰ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਮੁੱਖ ਧਾਰਾ ਵਿੱਚ ਵਾਪਸ ਆ ਕੇ ਆਪਣੇ ਜੀਵਨ ਵਿੱਚ ਸੁਖਦ ਬਦਲਾਅ ਲਿਆਉਣਾ ਚਾਹੀਦਾ ਹੈ। ਸਾਡੀ ਸਰਕਾਰ ਅਤੇ ਸਾਡੀ ਪੁਲਿਸ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ।

 17 ਸਾਲ ਤੱਕ ਨਕਸਲੀ ਸੰਗਠਨ 'ਚ ਰਿਹਾ ਦਿਵਾਕਰ 

ਐਸਪੀ ਅਭਿਸ਼ੇਕ ਪੱਲਵ ਨੇ ਦੱਸਿਆ ਕਿ ਦਿਵਾਕਰ ਨੇ 10ਵੀਂ ਵਿੱਚ 35 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਜੋ ਕਿ 95 ਫੀਸਦੀ ਤੋਂ ਵੱਧ ਹਨ ਕਿਉਂਕਿ ਉਨ੍ਹਾਂ ਨੇ ਜਿਨ੍ਹਾਂ ਮੁਸ਼ਕਿਲਾਂ ਦੇ ਤਹਿਤ ਪੜ੍ਹਾਈ ਕੀਤੀ ਹੈ, ਉਹ ਸ਼ਲਾਘਾਯੋਗ ਹੈ। 16-17 ਸਾਲ ਨਕਸਲੀ ਸੰਗਠਨ ਵਿਚ ਕੰਮ ਕਰਨ ਤੋਂ ਬਾਅਦ ਦੁਬਾਰਾ ਪੜ੍ਹਾਈ ਸ਼ੁਰੂ ਕਰਨਾ ਵਾਕਿਆ ਹੀ ਸ਼ਲਾਘਾਯੋਗ ਹੈ। ਇਹ ਹੋਰ ਨਕਸਲੀਆਂ ਲਈ ਵੀ ਉਦਾਹਰਨ ਹੈ , ਜੋ ਜੰਗਲ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। 

ਦੱਸ ਦੇਈਏ ਕਿ ਦਿਵਾਕਰ ਨੇ ਸਿਰਫ 16 ਸਾਲ ਦੀ ਉਮਰ ਵਿੱਚ ਹਥਿਆਰ ਚੁੱਕ ਲਏ ਸਨ। 17 ਸਾਲ ਤੱਕ ਨਕਸਲੀ ਵਜੋਂ ਜੰਗਲਾਂ ਵਿੱਚ ਭਟਕਣ ਤੋਂ ਬਾਅਦ ਆਪਣੀ ਪਤਨੀ ਨਾਲ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਉਸ ਦੀ ਪਤਨੀ 'ਤੇ 8 ਲੱਖ ਰੁਪਏ ਦਾ ਇਨਾਮ ਸੀ। ਅੱਜ ਉਹ ਸਰਕਾਰ ਦੀ ਮੁੜ ਵਸੇਬਾ ਨੀਤੀ ਤਹਿਤ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਕੇ ਕੰਮ ਕਰ ਰਹੇ ਹਨ। 

 ਦਿਵਾਕਰ 'ਤੇ ਸੀ 14 ਲੱਖ ਰੁਪਏ ਦਾ ਇਨਾਮ  

ਨਕਸਲੀਆਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਦਿਵਾਕਰ ਦਾ ਕਹਿਣਾ ਹੈ ਕਿ ਸਾਰੇ ਨਕਸਲੀ ਦਿਨ-ਰਾਤ ਜੰਗਲਾਂ ਵਿਚ ਘੁੰਮ ਰਹੇ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਵਾਂਗ ਸਮਰਪਣ ਕਰਨ, ਸੈਟਲ ਹੋਣ ਅਤੇ ਚੰਗੀ ਜ਼ਿੰਦਗੀ ਜੀਣ ਲੱਗ ਜਾਣ। ਦੱਸ ਦੇਈਏ ਕਿ ਸਰਕਾਰ ਨੇ ਦਿਵਾਕਰ 'ਤੇ 14 ਲੱਖ ਰੁਪਏ ਦਾ ਇਨਾਮ ਰੱਖਿਆ ਸੀ ਅਤੇ ਉਨ੍ਹਾਂ ਦੀ ਪਤਨੀ 'ਤੇ ਵੀ 12 ਲੱਖ ਰੁਪਏ ਦਾ ਇਨਾਮ ਸੀ ਪਰ ਹੁਣ ਦੋਵਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਕਿਤਾਬ ਅਤੇ ਕਲਮ ਚੁੱਕੀ ਹੈ। ਦਿਵਾਕਰ ਮੁਤਾਬਕ ਨਕਸਲੀ ਹੋਣ ਦੇ ਨਾਤੇ ਉਹ ਆਪਣੇ ਕੋਲ ਏ.ਕੇ.-47 ਬੰਦੂਕ ਰੱਖਦਾ ਸੀ ਪਰ ਹੁਣ ਏ.ਕੇ.-47 ਦੀ ਤਾਕਤ ਵੀ ਕਲਮ ਦੇ ਮੁਕਾਬਲੇ ਫਿੱਕੀ ਪੈ ਗਈ ਹੈ।