ਸਾਰਦਾ ਮਾਮਲੇ ਵਿਚ ਈਡੀ ਵਲੋਂ ਨਲਿਨੀ ਚਿਦੰਬਰਮ ਫਿਰ ਤਲਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਡੀ ਨੇ ਸਾਰਦਾ ਪੋਂਜੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲਿਆਂ ਦੀ ਜਾਂਚ ਦੇ ਸਿਲਸਿਲੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ...

Nalini Chidambaram

ਨਵੀਂ ਦਿੱਲੀ, ਈਡੀ ਨੇ ਸਾਰਦਾ ਪੋਂਜੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲਿਆਂ ਦੀ ਜਾਂਚ ਦੇ ਸਿਲਸਿਲੇ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਨੂੰ ਫਿਰ ਸੰਮਨ ਭੇਜਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਨਲਿਨੀ ਨੂੰ ਈਡੀ ਦੇ ਕੋਲਕਾਤਾ ਦਫ਼ਤਰ ਵਿਚ 20 ਜੂਨ ਨੂੰ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਸੱਤ ਮਈ ਨੂੰ ਹਾਜ਼ਰ ਹੋਣ ਲਈ ਸੰਮਨ ਭੇਜਿਆ ਗਿਆ ਪਰ ਉਨ੍ਹਾਂ ਇਸ ਮਦਰਾਸ ਹਾਈ ਕੋਰਟ ਵਿਚ ਚੁਨੌਤੀ ਦਿਤੀ ਸੀ।

ਨਲਿਨੀ ਪੇਸ਼ੇ ਤੋਂ ਵਕੀਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਈਡੀ ਦੇ ਸੰਮਨ ਨੂੰ ਅਪਣੀ ਅਪੀਲ ਵਿਚ ਜੱਜ ਐਸ ਐਸ ਸੁਬਰਮਨੀਅਮ ਦੇ 24 ਅਪ੍ਰੈਲ ਦੇ ਹੁਕਮ ਨੂੰ ਚੁਨੌਤੀ ਦਿਤੀ ਸੀ ਜਿਸ ਵਿਚ ਉਨ੍ਹਾਂ ਈਡੀ ਦੇ ਸੰਮਨ ਵਿਰੁਧ ਨਲਿਨੀ ਦੀ ਪਟੀਸ਼ਨ ਨੂੰ ਰੱਦ ਕਰ ਦਿਤਾ ਗਿਆ ਸੀ।

ਅਦਾਲਤ ਨੇ ਉਨ੍ਹਾਂ ਦੀ ਇਹ ਦਲੀਲ ਨੂੰ ਨਹੀਂ ਮੰਨਿਆ ਕਿ ਕਿਸ ਔਰਤ ਨੂੰ ਜਾਂਚ ਲਈ ਆਈਪੀਸੀ ਦੀ ਧਾਰਾ ਤਹਿਤ ਉਸ ਦੇ ਘਰ ਤੋਂ ਦੂਰ ਨਹੀਂ ਬੁਲਾਇਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਛੋਟ ਕੋਈ ਜ਼ਰੂਰੀ ਨਹੀਂ ਹੈ ਅਤੇ ਇਹ ਸਬੰਧਤ ਮਾਮਲੇ ਵਿਚ ਤੱਥਾਂ ਅਤੇ ਹਾਲਾਤ 'ਤੇ ਨਿਰਭਰ ਕਰਦੀ ਹੈ। ਈਡੀ ਨੇ ਇਸ ਮਾਮਲੇ ਵਿਚ ਕੋਲਕਾਤਾ ਦੀ ਵਿਸ਼ੇਸ਼ ਅਦਾਲਤ ਵਿਚ 2016 ਵਿਚ ਦੋਸ਼ਪੱਤਰ ਦਾਖ਼ਲ ਕੀਤਾ ਸੀ।        (ਏਜੰਸੀ)