ਯੂਪੀ ਦੇ ਹਾਪੁੜ 'ਚ ਗਊ ਹੱਤਿਆ ਦੇ ਸ਼ੱਕ 'ਚ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਾਪੁੜ ਜ਼ਿਲ੍ਹੇ ਦੇ ਪਿਲਖੁਵਾ ਵਿਚ ਭੀੜ ਨੇ ਦੋ ਲੋਕਾਂ 'ਤੇ ਇਸ ਲਈ ਹਮਲਾ ਕਰ ਦਿਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਅਪਣੇ ਨਾਲ ਗਾਂ ....

cows

ਹਾਪੁੜ (ਉਤਰ ਪ੍ਰਦੇਸ਼) : ਹਾਪੁੜ ਜ਼ਿਲ੍ਹੇ ਦੇ ਪਿਲਖੁਵਾ ਵਿਚ ਭੀੜ ਨੇ ਦੋ ਲੋਕਾਂ 'ਤੇ ਇਸ ਲਈ ਹਮਲਾ ਕਰ ਦਿਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਅਪਣੇ ਨਾਲ ਗਾਂ ਅਤੇ ਵੱਛੀ ਨੂੰ ਹੱਤਿਆ ਕਰਨ ਦੇ ਮਕਸਦ ਨਾਲ ਲਿਜਾ ਰਹੇ ਸਨ। ਭੀੜ ਵਲੋਂ ਬੇਰਹਿਮੀ ਨਾਲ ਕੁੱਟੇ ਗਏ ਦੋਵੇਂ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਭੀੜ ਨੇ ਤਿੰਨ ਗਾਂਵਾਂ ਅਤੇ ਇਕ ਵੱਛੀ ਲਿਜਾ ਰਿਹੇ ਲੋਕਾਂ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ, ਜਿਸ ਕਾਰਨ ਇਕ ਵਿਅਕਤੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। 

ਰਿਪੋਰਟ ਮੁਤਾਬਕ ਭੀੜ ਵਲੋਂ ਕੁੱਟੇ ਜਾਣ ਤੋਂ ਬਾਅਦ ਦੋਹੇ ਵਿਅਕਤੀਆਂ ਨੂੰ ਪੁਲਿਸ ਵਲੋਂ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿਥੇ ਦੋਹਾਂ ਵਿਚੋਂ ਇਕ ਸਦੀਕਪੁਰਾ ਦੇ ਰਹਿਣ ਵਾਲੇ ਕਾਸਿਮ ਦੀ ਮੌਤ ਹੋ ਗਈ। ਮਦਾਪੁਰ ਦੇ ਰਹਿਣ ਵਾਲੇ ਸਮੈਦੀਨ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਹਨ। ਪੁਲਿਸ ਦਾ ਕਹਿਣਾ ਹੈ ਕਿ ਹੱਤਿਆ ਦੀ ਧਾਰਾ ਵਿਚ ਰਿਪੋਰਟ ਦਰਜ ਕੀਤੀ ਗਈ ਹੈ।