ਸਰਕਾਰ ਨੇ ਦਿੱਲੀ-ਮੇਰਠ ਰੇਲ ਲਾਂਘੇ ਦਾ ਠੇਕਾ ਚੀਨੀ ਕੰਪਨੀ ਨੂੰ ਦੇ ਕੇ ਗੋਡੇ ਟੇਕਣ ਦੀ ਰਣਨੀਤੀ ਅਪਣਾਈ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਚੀਨ ਨੂੰ ਸਖ਼ਤ
ਨਵੀਂ ਦਿੱਲੀ, 18 ਜੂਨ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਚੀਨ ਨੂੰ ਸਖ਼ਤ ਸੰਦੇਸ਼ ਦਿਤਾ ਜਾਣਾ ਚਾਹੀਦਾ ਹੈ ਪਰ ਸਰਕਾਰ ਨੇ ਦਿੱਲੀ-ਮੇਰਠ ਸੈਮੀ ਹਾਈ ਸਪੀਡ ਕੋਰੀਡੋਰ ਦਾ ਠੇਕਾ ਇਕ ਚੀਨੀ ਕੰਪਨੀ ਨੂੰ ਦੇ ਕੇ ਗੋਡੇ ਟੇਕਣ ਦੀ ਰਣਨੀਤੀ ਅਪਣਾਈ ਹੈ। ਉਨ੍ਹਾਂ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ,''ਸਾਡੇ 20 ਜਵਾਨ ਸ਼ਹੀਦ ਹੋਏ ਹਨ। ਅਜੇ ਵਿਚ ਕੇਂਦਰ ਸਰਕਾਰ ਨੂੰ ਮਜ਼ਬੂਤ ਸੰਦੇਸ਼ ਦੇਣਾ ਚਾਹੀਦਾ ਹੈ
ਪਰ ਸਰਕਾਰ ਨੇ ਦਿੱਲੀ-ਮੇਰਠ ਸੈਮੀ ਹਾਈਸਪੀਡ ਰੇਲ ਕੋਰੀਡੋਰ ਦਾ ਠੇਕਾ ਚੀਨੀ ਕੰਪਨੀ ਨੂੰ ਸੌਂਪ ਕੇ ਗੋਡੇ ਟੇਕਣ ਵਰਗੀ ਰਣਨੀਤੀ ਅਪਣਾਈ ਹੈ।''
ਕਾਂਗਰਸ ਦੀ ਉਤਰ ਪ੍ਰਦੇਸ਼ ਮੁਖੀ ਨੇ ਕਿਹਾ ਕਿ ਤਮਾਮ ਭਾਰਤੀ ਕੰਪਨੀਆਂ ਵੀ ਇਸ ਲਾਂਘੇ ਨੂੰ ਬਨਾਉਣ ਦੇ ਕਾਬਲ ਹਨ। ਉਨ੍ਹਾਂ ਜੋ ਖ਼ਬਰ ਸਾਂਝੀ ਕੀਤੀ ਹੈ ਉਸ ਮੁਤਾਬਕ ਦਿੱਲੀ-ਮੇਰਠ ਸੈਮੀ ਹਾਈਸਪੀਡ ਰੇਲ ਪ੍ਰੋਜੈਕਟ ਲਈ ਠੇਕਾ ਚੀਨੀ ਕੰਪਨੀ 'ਸ਼ੰਘਾਈ ਟਨਲ ਇੰਜਨੀਅਰਿੰਗ ਕੰਪਨੀ ਲਿਮਟਿਡ (ਐਸ.ਟੀ.ਈ.ਸੀ) ਨੂੰ ਮਿਲਿਆ ਹੈ ਕਿਉਂਕਿ ਉਸ ਨੇ ਸੱਭ ਤੋਂ ਘੱਟ 1126 ਕਰੋੜ ਰੁਪਏ ਦੀ ਬੋਲੀ ਲਗਾਈ।
(ਪੀਟੀਆਈ)