ਸੈਂਸੈਕਸ 700 ਅੰਕ ਚੜ੍ਹਿਆ, ਨਿਫਟੀ 10,000 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐੱਚ. ਡੀ. ਐੱਫ. ਸੀ., ਰਿਲਾਇੰਸ ਇੰਡਸਟਰੀਜ਼, ਕੋਟਕ ਬੈਂਕ ਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸ਼ੇਅਰਾਂ 'ਚ ਬੜ੍ਹਤ ਨਾਲ ਵੀਰਵਾਰ ਨੂੰ

Sensex rises 700 points, Nifty crosses 10,000

ਮੁੰਬਈ, 18 ਜੂਨ : ਐੱਚ. ਡੀ. ਐੱਫ. ਸੀ., ਰਿਲਾਇੰਸ ਇੰਡਸਟਰੀਜ਼, ਕੋਟਕ ਬੈਂਕ ਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸ਼ੇਅਰਾਂ 'ਚ ਬੜ੍ਹਤ ਨਾਲ ਵੀਰਵਾਰ ਨੂੰ ਬੀ.ਐਸ.ਈ ਸੈਂਸੈਕਸ 700 ਅੰਕ ਚੜ੍ਹਿਆ। ਕੌਮਾਂਤਰੀ ਬਾਜ਼ਾਰਾਂ 'ਚ ਕਮਜ਼ੋਰੀ ਦੇ ਰੁਖ਼ ਦੇ ਬਾਵਜੂਦ ਬਾਜ਼ਾਰ 'ਚ ਤੇਜ਼ੀ ਰਹੀ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੁਸਤ ਰੁਖ਼ ਦੇ ਨਾਲ ਖੁੱਲ੍ਹਾ ਸੀ ਪਰ ਦੁਪਹਿਰ ਦੇ ਕਾਰੋਬਾਰ 'ਚ ਇਸ ਨੇ ਚੰਗੀ ਰਫ਼ਤਾਰ ਫੜੀ। ਕਾਰੋਬਾਰ ਦੀ ਸਮਾਪਤੀ 'ਤੇ ਸੈਂਸੈਕਸ 700.13 ਅੰਕ ਯਾਨੀ 2.09 ਫ਼ੀ ਸਦੀ ਦੀ ਬੜ੍ਹਤ ਨਾਲ 34,208.05 ਦੇ ਪੱਧਰ 'ਤੇ ਬੰਦ ਹੋਇਆ।

ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 210.50 ਅੰਕ ਯਾਨੀ 2.13 ਫ਼ੀ ਸਦੀ ਵੱਧ ਕੇ 10,091.65 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ 'ਚ ਬਜਾਜ ਫਾਈਨੈਂਸ ਦੇ ਸ਼ੇਅਰ ਸਭ ਤੋਂ ਜ਼ਿਆਦਾ 5 ਫ਼ੀ ਸਦੀ ਤੋਂ ਵੱਧ ਚੜ੍ਹੇ। ਕੋਟਕ ਬੈਂਕ, ਭਾਰਤੀ ਸਟੇਟ ਬੈਂਕ, ਪਾਵਰਗ੍ਰਿਡ, ਐਕਸਿਸ ਬੈਂਕ, ਐੱਚ. ਡੀ. ਐੱਫ. ਸੀ. ਬੈਂਕ ਤੇ ਰਿਲਾਇੰਸ ਇੰਡਸਟਰੀਜ਼ ਨੇ ਵੀ ਮਜਬੂਤੀ ਦਰਜ ਕੀਤੀ। ਦੂਜੇ ਪਾਸੇ ਹਿੰਦੁਸਤਾਨ ਯੂਨੀਲੀਵਰ, ਭਾਰਤੀ ਏਅਰਟੈੱਲ, ਟੀ. ਸੀ. ਐੱਸ., ਓ. ਐੱਨ. ਜੀ. ਸੀ. ਅਤੇ ਮਾਰੂਤੀ ਦੇ ਸ਼ੇਅਰਾਂ 'ਚ ਗਿਰਾਵਟ ਰਹੀ। (ਪੀਟੀਆਈ)